spill overs / ਪਾਣੀਆਂ ਦੇ ਵਹਿਣ

By sepiaverse in English longing Love Manpreet Poetry Poetry rain

July 23, 2009

ਬਾਰਿਸ਼ ਦੀਆਂ ਬੂੰਦਾਂ ਨੂੰ ਉਸਨੇ ਹੌਲੇ ਜਿਹੇ ਕਿਹਾ ਮੇਰੇ ਕੋਲ ਆਓ ! ‘ਪੈਲੇਟ’ ਵਿੱਚ ਸੁੱਕੇ ਪਏ ਰੰਗਾਂ ਨੂੰ ਉਸਨੇ ਕਿਹਾ ਸੁਰਜੀਤ ਹੋ ਜਾਓ !

ਕਿਵੇਂ ਓਹਨਾ ਬੂੰਦਾ ਨੇ ਉਸਦੇ ਪੈਰਾਂ ਨੂੰ ਚੁੰਮਿਆ ਹਜ਼ਾਰਾਂ ਮੋਤੀਆਂ ਵਾਂਗ ਬਿਖਰਨ ਤੋਂ ਪਹਿਲਾਂ

ਕਿਵੇਂ ਸਮਾਂ ਰੁਕਿਆ ਜਦ ਉਸਨੇ ਸ਼ੀਸ਼ੇ ਵਿਚ ਤੱਕਿਆ ਆਪਣੇ ਅਤੀਤ ਨੂੰ ਭਵਿੱਖ ਵਿੱਚ

ਕਿਵੇਂ ਭਿੱਜੀ ਮਿੱਟੀ ਨੇ ਯਾਦ ਦਵਾਇਆ ਉਸਨੂੰ ਕੀ ਕੁਝ ਹੋ ਸਕਦਾ ਸੀ !

ਕਦੇ ਕਦੇ ਇੱਕ ਪਲ ਵੀ ਲੰਮੀ ਰਾਤ ਦਾ ਗਵਾਹ ਹੁੰਦਾ ਹੈ

ਸਮਾਂ ਕੋਈ ਰੁੱਖ ਹੈ ਜਿਵੇਂ, ਤੇ ਜਿੰਦਗੀ ਇੱਕ ਪੱਤਾ ਲੰਮਾ ਤੇ ਅਤਿਅੰਤ ਲੰਮਾ ਜੋ ਬੀਤ ਗਿਆ, ਉਸ ਨੂੰ ਭੁੱਲਣਾ ਹੀ ਪਵੇਗਾ

ਸਭ ਭੁੱਲ ਗਿਆ ਹੈ ਕੁਝ ਕਹਿੰਦਾ ਹੈ ਉਸਨੂੰ ਜਿੰਦਗੀ ਇਸ ਤਰਾਂ ਹੀ ਹੈ ਹਰ ਕੋਈ ਕਹਿੰਦਾ ਹੈ ਉਸਨੂੰ

ਦੀਵਾਨਗੀ ਦੇ ਦਿਸਹੱਦਿਆਂ ਦੀ ਬਰੀਕ ਰੇਖਾ ਤੇ ਤੁਰਦਿਆਂ ਆਪਣੇ ਆਪ ਨੂੰ ਬਾਰ ਬਾਰ ਦੱਸ ਦਿਆਂ ਕੁਝ ਸਮੇ ਬਾਅਦ ਸਭ ਠੀਕ ਹੋ ਜਾਵੇਗਾ

ਕੁਝ ਸਮੇ ਬਾਦ ਮੀਂਹ ਰੁਕ ਗਿਆ ਪਾਣੀ ਵਹਿ ਗਿਆ ਕੁਝ ਪੱਤੇ , ਗੁਆਚੀਆਂ ਸੱਧਰਾਂ ਤੇ ਇੱਕ ਕਾਗਜ ਦੀ ਕਿਸ਼ਤੀ ਵਹਾ ਕੇ ਲੈ ਗਿਆ

ਕਿਸ਼ਤੀ ਬਣੀ ਸੀ ਓਸ ਖਤ ਤੋਂ ਜੋ ਕਦੇ ਲਿਖਿਆ ਨਾ ਗਿਆ..

ਇਤਿਆਦ - ਬਹੁਤ ਕੁਝ ਜੋ ਕਿਹਾ ਨਹੀਂ ਗਿਆ, ਲਫ਼ਜ਼ਾਂ ਦੀਆਂ ਹੱਦਾਂ ਤੋੜ ਕੇ ਵਹਿ ਗਿਆ ਤੇ ਕਾਗਜ ਨੂੰ ਗਿੱਲਾ ਕਰ ਗਿਆ

Read in Roman Script

spill-overs

Don’t pass me by she whispered to the raindrops colors, long dried on the palette came to life…again

The way those drops kissed her feet before breaking into a hundred diamonds the way time waited, as she

peeped into the mirror, living her past in the future the way wet-earth reminded her of the could-have-beens…

When a moment could be the perfect register for the longest night “Time is a tree, this life one leaf so long, and long enough”, she has to move on

it has been forgotten, something tells her and such is life…everyone tells her walking the thin line between two madnesses

telling yourself, time and again, that it won’t matter after a while After a while, the rains stopped

water flows down the drains, carrying with it some leaves, lost-wishes, and a paper-boat made from a letter that never got written.

p.s.- So much that hasn’t been said spills over from the boundaries of the verse and spoils the page…

Source: sepiaverse wrote this beautiful poem. Translation to Punjabi is done by yours truly

Crossposted from https://parchanve.wordpress.com/2009/07/23/spill-overs/


Comments:

Mampi -

I have always been awed by your translation talent. Keep it up.


Posted on:
July 23, 2009
Length:
2 minute read, 395 words
Categories:
English longing Love Manpreet Poetry Poetry rain
See Also: