ਦੋ ਮੁਟਿਆਰਾਂ ਇੱਕ ਸਫਰ

By Jasdeep Singh in diaspora education Jasdeep Singh marraige Poetry Poetry women

June 16, 2009

ਢਲ ਚੁੱਕੀ ਹੈ ਦੁਪਹਿਰ ਗਹਿਮਾ ਗਹਿਮੀ ਹੈ ਕਾਫੀ ਪਰ ਸ਼ਾਂਤਮਈ ਹੈ ਇਹ ਸ਼ਹਿਰ ਤੁਰ ਪਈ ਹੈ ਇੱਕ ਪੜ੍ਹੀ ਲਿਖੀ ਮੁਟਿਆਰ ਪਿੰਡ ਨੂ ਜਾਣ ਵਾਲੇ ਤਿਪਹੀਏ ਤੇ ਹੋ ਸਵਾਰ ਗੁਜ਼ਾਰ ਆਵੇ ਬਜ਼ੁਰਗਾਂ ਦੇ ਕੋਲ ਦਿਨ ਚਾਰ ਅੱਖਾਂ ‘ਚ ਸੁਪਨੇ ਝਲਕਦੇ, ਬੁੱਲਾਂ ਤੇ ਮੁਸਕਾਨ

ਆ ਗਈ ਇਕ ਹੋਰ ਹਾਣਨ, ਲਗਦੀ ਹੈ ਪਿੰਡ ਦੀ ਰਕਾਨ ਠਕ ਠਕ ਦੀ ਆਵਾਜ਼ ਨਾਲ, ਸ਼ੁਰੂ ਹੋ ਗਿਆ ਸਫਰ ਕੱਢਣ ਲੱਗੀਆਂ ਹਾਨਣਾਂ ਵੀ ਜਾਣ ਪਛਾਣ ਤੂੰ ਕੀ ਪੜਦੀ ਹੈਂ ? ਪੁਛਿਆ ਸ਼ਹਿਰ ਦੀ ਰਕਾਨ ਮੈਂ ਕਰਦੀ ਹਾਂ IELTS ਲਗਾਂਵਾਂਗੀ ਬਾਹਰ ਦੀ ਉਡਾਨ

ਹੂੰ.. ਗਹਿਰਾ ਲਿਆ ਸਾਹ ਉਸਨੇ ਤੇ ਕਿਹਾ ਕਿਓਂ ਨਹੀਂ ਤੂੰ ਪੜਦੀ ਕੁਝ ਅਜਿਹਾ ਕਿ ਮਿਲ ਜਾਵੇ ਏਥੇ ਹੀ ਰੁਜ਼ਗਾਰ ਨਾ ਗੁਵਾਉਣਾ ਪਵੇ ਆਤਮ ਸਨਮਾਨ

ਮੇਰੇ ਮਾਪਿਆਂ ਮੈੰਨੂ ਦਿੱਤਾ ਚੰਗੀ ਪੜ੍ਹਾਈ ਦਾ ਵਰਦਾਨ ਆਪਣੇ ਪੈਰਾਂ ਤੇ ਖੜੀ ਹਾਂ ਆਤਮ ਨਿਰਭਰ ਹੋਣ ਦੀ ਵਖਰੀ ਹੈ ਸ਼ਾਨ ਆਪਣੇ ਢੰਗ ਨਾਲ ਜ਼ਿੰਦਗੀ ਜਿਓਂਣ ਦੇ ਇਹ ਵੀ ਨੇ ਇਮਕਾਨ

ਹੂੰ.. ਗਹਿਰਾ ਲਿਆ ਸਾਹ ਪੇਂਡੂ ਨਾਰ ਤੇ ਕਿਹਾ ਸੱਚੀਂ ? ਤੈਨੂੰ ਮਿਲ ਗਏ ਨੇ ਸਾਰੇ ਅਧਿਕਾਰ ਜੇ ਤੂੰ ਚਾਂਹਵੇ ਆਪਣੀ ਪਸੰਦ ਦੇ ਗੱਭਰੂ ਨਾਲ ਕਰੇਂ ਵਿਆਹ ਚਲਾ ਲਵੇਂ ਪਰਿਵਾਰ ਤੇਰੇ ਮਾਪੇ ਨਹੀਂ ਕਰਨ ਗੇ ਤੇਰੀ ਚੋਣ ਤੇ ਤ੍ਰਿਸਕਾਰ ਭਾਂਵੇ ਮੁੰਡਾ ਹੋਵੇ ਜਾਤੋਂ ਧਰਮੋਂ ਬਾਹਰ ?

ਹੂੰ .. ਉਸਨੇ ਕਿਹਾ ਹਾਂ ਮੈਂ ਚਾਂਹਵਾ ਇਹ ਵੀ ਕਰ ਸਕਦੀ ਹਾਂ ਭਾਂਵੇ ਮਾਪੇ ਮੰਨਣ ਨੂੰ ਵੀ ਨਾਂ ਹੋਣ ਤਿਆਰ

ਤੇ ਤੂੰ ਖੁਸ਼ ਰਹੇਂਗੀ ਇਸ ਤਰਾਂ ? ਮਾਪਿਆਂ ਨੂੰ ਛੱਡ ਕੇ ਕੱਲੇ ਜੀਵਨ ਯੁੱਧ ਲੜਨਾ ਵੀ ਹੈ ਔਖਾ ਬੜਾ

ਹੂੰ.. ਸ਼ਾਇਦ ਹਾਂ ਤੇ ਸ਼ਾਇਦ ਨਾ ਪਰ ਫੇਰ ਵੀ ਮੇਰੀ ਜ਼ਿੰਦਗੀ ਦੇ ਫੈਸਲੇ ਮੇਰੀ ਸੋਚ ਦੇ ਨੇ ਅਹਿਲ੍ਕਾਰ ਨਾ ਕਿ ਕਿਸੇ ਖੋਖਲਾ ਹਉਮੇ ਦੇ ਗੁਲਾਮ

ਸੁਣ ਸਖੀ ਵਿਆਹ ਦੀ ਮੰਡੀ ਦੀ ਵਸਤ ਨਾ ਬਣ ਇਨ੍ਸਾਨ ਹੈਂ ਇਨ੍ਸਾਨ ਬਣ ਆਪਣੇ ਢੰਗ ਨਾਲ ਜਿਓਂਣ ਦਾ ਲੱਭ ਰਾਹ ਆਤਮ ਨਿਰਭਰ ਹੋ ਕੇ ਜਿਓਂਣ ਦਾ ਵੱਖਰਾ ਹੈ ਮਜ਼ਾ

Read it in Roman Script

Source : I do try to write at times. This is one such effort. I don’t think we can call it a poem, It is more of a conversational rambling. Anyhow its good to break stagnation in blogging

Crossposted from https://parchanve.wordpress.com/2009/06/16/do-mutiaara-ikk-safar/


Comments:

Jasdeep -

shukria ji


#### [Mann]( "hargun_dud@yahoo.com") -

bai ji awsome ,jo padda oh poem ch include ho janda..ih ik bahut vaddi khubbi hundi aa poem di…


#### [Mampi](http://www.manmahesh.wordpress.com "excellence11@gmail.com") -

well said. you reflect the reality of today. IELTS, however, has resulted in reverse dowry in Punjab. I am quite happy about it. THough IELTS considered a passport to Bahar da mulk is more or less a Bheid Chaal. Sorry, Hajey wi Unicode load nahi hoyee is compu tey.


#### [Gurpreet]( "gur28preet@yahoo.com") -

Halle kal parson hi tera blog vekh reha c k kaafi der ton tu kujh likheya nahin. Dil di chahat pooori hoyee padh ke.


#### [harpreet]( "harpreet654@gmail.com") -

ssa jasdeep, bahut wadhia topic chakiya tain, padhn wale jroor gaur karnge, stay active


#### [Premjeet]( "premjeet_sharma@yahoo.com") -

SSA bai ji Very well said..IELTS nu “eye laitt " e kehndi hundi a eho ji kuri.. bahut hi kaim..khas kar k hunghara ..bharn wali gall “hoon”..


#### [Jasdeep](http://parchanve.wordpress.com/ "jsbhangra@gmail.com") -

Yeah reverse dowry bit has a positive dimension, but marriages have become shamelessly commercial business decisions.


#### [Jasdeep](http://parchanve.wordpress.com/ "jsbhangra@gmail.com") -

changa laggiya ke mittar piaare, blog te niga maarde ne.. jeeonde raho


#### [Jasdeep](http://parchanve.wordpress.com/ "jsbhangra@gmail.com") -

:) will try to be


#### [Jasdeep](http://parchanve.wordpress.com/ "jsbhangra@gmail.com") -

hungaara bharan laee shukariaa ji :)


#### [Sukhminder]( "bittudicky@rediffmail.com") -

ਮੈਂ ਕਈ ਸਫੇ ਪੜੇ ਤੇ ਦੇਖਿਆ ਕੇ ਹਮੇਸ਼ਾਂ ਹਰ ਕੋਈ ਤੁਹਾਡੇ ਨਾਲ ਸੈਹਮਤ ਹੁੰਦਾ ਹੈ, ਇਹ ਥੋੜਾ ਅਜੀਬ ਨਹੀਂ ਲਗਦਾ ?


#### [Jasdeep](http://jasdeepsingh.wordpress.com/ "jsbhangra@gmail.com") -

:) ਸ਼ਾਇਦ ਚੰਗੀ ਕਵਿਤਾ ਦੀ ਹੀ ਆਲੋਚਨਾ ਹੁੰਦੀ ਹੈ , ਜਾਂ ਫੇਰ ਇਹਨੂੰ ਆਲੋਚਨਾ ਕਰਨ ਵਾਲੇ ਪੜਦੇ ਨਹੀਂ


#### [Mampi](http://www.manmahesh.blogspot.com "excellence11@gmail.com") -

Haha, going by this alochna wala criteria, one of my poems inspired about two pages of bitter criticism by a fellow blogger. Should I be flattered then??


Posted on:
June 16, 2009
Length:
4 minute read, 652 words
Categories:
diaspora education Jasdeep Singh marraige Poetry Poetry women
See Also: