ਮੇਰੀ ਮੌਤ ਤੇ ਨਾ ਰੋਇਓ/Meri maut te na royio
By Sant Ram Udasi in death martyrdom Poetry Poetry Sant Ram Udasi
September 27, 2006
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ | ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ |
ਮੇਰੀ ਵੀ ਕੀ ਜ਼ਿੰਦਗੀ ਸੀ, ਇੱਕ ਬੂਰ ਸਰਕੜੇ ਦਾ | ਆਹਾਂ ਦਾ ਇੱਕ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ |
ਵਲਗਣ ‘ਚ ਕੈਦ ਹੋਣਾ , ਮੇਰੇ ਨਹੀਂ ਮੁਆਫਿਕ | ਯਾਰਾਂ ਦੇ ਵਾਂਗ , ਅਰਥੀ ਤੇ ਹੀ ਜਲਾਇਓ |
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ | ਜਦ ਜਦ ਢਲੇਗਾ ਸੂਰਜ , ਕਣ ਕਣ ਮੇਰਾ ਜਲਾਇਓ |
ਜੀਵਨ ਤੇ ਮੌਤ ਤਾਈਂ, ਆਉੰਦੇ ਬੜੇ ਚੁਰਾਹੇ | ਜਿਸ ਦਾ ਪੰਧ ਬਿਖੇੜਾ, ਓਸੇ ਹੀ ਰਾਹ ਜਾਇਓ |
Source : Sant Ram Udaasi was one of the greatest punjabi poets of “Jujhaaru” era, along with Paash, Lal Singh Dil, Amarjit Chandan and others. He was from ‘dalit’ background and was part of many people’s movement’s in mid Seventies,including naxalite movement.
Crossposted from https://parchanve.wordpress.com/2006/09/27/meri-maut-te-na-royio/
Comments:
Anonymous -
Type ‘ਿ’ after the letter it applies to - not before!
#### [kailash.neelam](http://yahoo "k.chander07@yahoo.com") -
sant ram udasi magda rahi ve surja kammiyan de vehre ……….uniuqe revolutionary
#### [sikhvision team](http://sikhvision.net "info@sikhvision.net") -
chack this site.lesson san ram udasi`s son on his voice!
- Posted on:
- September 27, 2006
- Length:
- 1 minute read, 198 words
- Categories:
- death martyrdom Poetry Poetry Sant Ram Udasi
- See Also: