ਚੜਦੀ ਜਵਾਨੀ / chardi jawani
By Gurdas Mann in culture Gurdas Mann Poetry popular youth
December 23, 2006
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਰੋਕੋ ਵੇ ਰੋਕੋ ਮੇਰੇ ਰਹਿਨੁਮਾਓ ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ ਪੱਛਮ ਦੀ ਫੈਸ਼ਨਪ੍ਰਸਤੀ ‘ਚ ਪੈ ਕੈ ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ ਸੰਭਲੇਗੀ ਆਪੇ ਜਦੋਂ ਹੋਸ਼ ਪੈਣੀ ਜਵਾਨੀ ਗਈ ਸਭ ਤਲੀਆਂ ਮਲਣਗੇ ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ ਮਰਜਾਣੇ ' ਮਾਨਾਂ ' ਜਵਾਨੀ ਤੋਂ ਬਚਕੇ ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
- ਗੁਰਦਾਸ ਮਾਨ
chardi jawani kidhr jaa rahi hai ih husno divaanii kidhr jaa rahi hai roko ve roko mere rahinumaao ih khasmaaN nuuN khaannii kidhr jaa rahi hai chardi jawani kidhar jaa rahi hai hunn raaNjhee kiraaee tee lai lai kee hiiraaN ishke dii chadar karii jaan leeraaN hootal de bele ‘ch choori khvaa ke majhiiaaN charaunni kidhar jaa rahi hai cham cham paNj’ebaaN te nachdii jawani teeaaN triNjhnaa ‘ch hasdi jawani pacham dii fashionprastii ‘ch pai kai gidhiaN dii rani kidhar jaa rahi hai urdu te hiNdii, paNjabi nuuN bhullgayii iNglish dii phokii banaavt te dullgayii thaiNks te saurii daa chashmaaN charhaa ke shukriiaa mihrbaanii kidhar jaa rahi hai jawani hai aakhir ih murrno niiN rahinii saNbhlegii aapee jdooN hoosh painnii jawani gayii sabb taliiaaN malange ih daNdiiaaN chirraaunnii kidhar jaa rahi hai ikk uh vii jawani sii mere mihrbaanoo sabb kujh sii luttaaiaa mere kadrdaanoo GobiNd jihe laalaaN ne murr murr nii jaNmnnaa saaNbho nishaanii kidhar jaa rahi hai marjane maanaaN jawani tooN bachke bare teer khaade tuuN nainaaN de hasske kis kis morhaaN toN murrnaa hai aakhir pataa nii kahaani kidhar jaa rahi hai ih chardi jawani kidhar jaa rahi hai
- Gurdas Maan
[youtube http://www.youtube.com/watch?v=OL51OEaI93Q]
Crossposted from https://parchanve.wordpress.com/2006/12/23/jawaani/
Comments:
Amanpreet -
kamal a babeyo……
kamal karti je…
kush raho……..
#### [sukhanjit]( "sukhanji@gmail.com") -
WONDERFUL very aesthetically and wisely designed.
#### [raji mussavar]( "rajimussavar@yahoo.com") -
bohat khoob janab jawani j sahi raah lg javay taan koe kmi na rahay aapnay des vich v…….shukkriya
#### [Aprinder]( "aprinder_sunny@yahoo.com") -
Kya baat hai Gurdas Bhaajee Kamaal di kalam hai twadi rabb kade iss nu nazar na lagave Punjaab dee jaan ho tusssi Thanks a lot
#### [satinder italy](http://parchanve.wordpress.com/2006/12/23/jawaani/ "sunny_unico@yahoo.it") -
living legend
#### [KRISHAN DHUNNA]( "KRISHANDHUNNA@rediffmail.com") -
very good , he is alwys shows a class & concerns for punjabi zubaan n kalam , i love his work.
#### [sukhjinder ferozepur]( "sukhjinderferozepur@gmail.com") -
‘Baba Mann’ punjabi kalakari da brehmand hai baba kade jhooth nai gaunda
#### [Gurpreet Maan]( "g_maan7@yahoo.com") -
wah wah bhut khuub ,,,, seconline vich roko vey “roko” hai … keep shairing DHNWAAD
#### [sukhjinder ferozepur]( "sukhjinderferozepur@gmail.com") -
Babe mann da kai jawab nahi hai gurdas mqann panjabi kalakari da ‘Brehmand’ hai
#### [Gagan Masoun](http://www.mehfil-e-sartaj.blogspot.com/ "gagan.masoun@gmail.com") -
Bahut vadiya likheya veer Ji Gurdas Mann ji ne eh song….Keep it up
- Posted on:
- December 23, 2006
- Length:
- 3 minute read, 605 words
- Categories:
- culture Gurdas Mann Poetry popular youth
- See Also: