ਏਥੋਂ ਦੀ ਹਰ ਰੀਤ ਦਿਖਾਵਾ / Here, every custom is a pretence
By Shiv Kumar Batalvi in Loona Poetry Poetry Shiv Kumar Batalvi women
September 21, 2006
ਏਥੋਂ ਦੀ ਹਰ ਰੀਤ ਦਿਖਾਵਾ ਏਥੋਂ ਦੀ ਹਰ ਪ੍ਰੀਤ ਦਿਖਾਵਾ
ਏਥੋਂ ਦਾ ਹਰ ਧਰਮ ਦਿਖਾਵਾ ਏਥੋਂ ਦਾ ਹਰ ਕਰਮ ਦਿਖਾਵਾ ਹਰ ਸੂ ਕਾਮ ਦਾ ਸੁਲਗੇ ਲਾਵਾ
ਇਥੇ ਕੋਈ ਕਿਸੇ ਨੂੰ ਪਿਆਰ ਨਾ ਕਰਦਾ ਪਿੰਡਾ ਹੈ ਪਿੰਡੇ ਨੂੰ ਲੜਦਾ ਰੂਹਾਂ ਦਾ ਸਤਿਕਾਰ ਨਾ ਕਰਦਾ ਏਥੇ ਤਾਂ ਬੱਸ ਕਾਮ ਖ਼ੁਦਾ ਹੈ ਕਾਮ ‘ਚ ਮੱਤੀ ਵਗਦੀ ਵਾਅ ਹੈ
ਏਥੇ ਹਰ ਕੋਈ ਦੌੜ ਰਿਹਾ ਹੈ ਹਰ ਕੋਈ ਦਮ ਤੋੜ ਰਿਹਾ ਹੈ
ਏਥੇ ਹਰ ਕੋਈ ਖੂਹ ਵਿਚ ਡਿੱਗਿਆ ਇਕ ਦੂਜੇ ਨੂੰ ਹੋੜ ਰਿਹਾ ਹੈ ਹਰ ਇਕ ਕੋਈ ਏਥੇ ਭੱਜਿਆ ਟੁੱਟਿਆ ਇਕ ਦੂਜੇ ਨੂੰ ਜੋੜ ਰਿਹਾ ਹੈ ਇਕ ਦੂਜੇ ਨੂੰ ਤੋੜ ਰਿਹਾ ਹੈ
ਡਰਦਾ ਅੰਦਰ ਦੀ ਚੁੱਪ ਕੋਲੋਂ ਸਾਥ ਕਿਸੇ ਦਾ ਲੋੜ ਰਿਹਾ ਹੈ ਇਕ ਦੂਜੇ ਨੂੰ ਆਪਣੇ ਆਪਣੇ ਪਾਣੀ ਦੇ ਵਿਚ ਰੋੜ੍ਹ ਰਿਹਾ ਹੈ ਹਰ ਕੋਈ ਆਪਣੀ ਕਥਾ ਕਹਿਣ ਨੂੰ ਆਪਣੇ ਹੱਥ ਮਰੋੜ ਰਿਹਾ ਹੈ
ਆਪਣੇ ਆਪਣੇ ਦੁੱਖ ਦਾ ਏਥੇ ਹਰ ਕਾਸੇ ਨੂੰ ਕੋੜ੍ਹ ਪਿਆ ਹੈ
_ - ਸ਼ਿਵ ਕੁਮਾਰ ਬਟਾਲਵੀ ਦੇ ਮਹਾਂ ਕਾਵ ਲੂਣਾ ਵਿਚੋਂ_
English Translitarion:
ethon di har reet dikhaava ethon di har preet dikhaava ethon da har dharam dikhaava ethon da har karam dikhaava har soo kaam da sulge laava ethe koee kise nu pyar na karda pinda hai pinde nu larda roohan da satkaar na karda ethe taan bas kaam khuda hai kaam ‘ch matti vagdi vaa hai
ethe har koee daud riha hai har koee dam tod rihaa hai
darda andar di chupp kolon saath kise da lod riha hai
har koee aapni katha kehen nu aapne hath marod riha hai aapne aapne dukh da ithe har kise nu kohad piya hai
khud nu jiyonda dass k ethe har koee hi dam tod riha hai
English Translation:
Here, every custom is a pretence
Here, every love legend is a pretence
Here, every religion is a pretence
Here, every practice is a pretence
Here, the lava of lust is everywhere
Here, nobody loves anybody
Bodies engrossed in themselves
Souls are bereft of respect
Here, lust is the sole God
Here, lust-ridden wind pervades
Here, everybody is running
Everybody is dying
Afraid of the silence inside
Yearns for someone’s company
Everyone is anxious, itching
To tell their own story
Here, the curse of their own sorrow
Is inflicted upon everyone
Stating they are alive
Every single one is dying
- Translated into English by Jasdeep Singh and Manpreet Kaur
Source : Excerpts from Shiv Kumar Batalvi’s long-poem (mahaaN-kaav ) Loona, Shiv won Sahitya Academy Award
Crossposted from https://parchanve.wordpress.com/2006/09/21/shiv-kumar-bataalvi-loona-ethon-di-har-reet-dik/
Comments:
Anonymous -
_**
ਇਹ ਕੈਸਾ ਸ਼ਿਹਰ ਹੈ ?
ਇਹ ਕੈਸੀ ਹਵਾ ?
ਮੈ ਇਹ ਚੌਗੀਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|
ਅਪਣੀ ਖੁਦਗਰਜੀ ਿਵੱਚ ਗਵਾਚਾਂ ਹਾਂ,
ਅੈਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ|
ਮੈ ਇਹ ਚੌਗੀਰਦਾ ਤਾਂ ਨਹੀਂ ਸੀ ਲੋਚਦਾ ||
ਮੈ ਹਾਿਸਆਂ ਨਾਲ ਅੱਜ ਹਿਸਆ ਨਾ,
ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ,
ਭਾਵੇ ਅੱਜ ਮੈ ਪੱਥਰੀਲਾ ਹੋ ਿਗਆ,
ਅੈਪਰ, ਮੈ ਇਹ ਚੌਗੀਰਦਾ ਤਾਂ ਨਹੀਂ ਸੀ ਲੋਚਦਾ ||
ਮੈ ਇਹ ਚੌਗੀਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||
**_
.. allah hafiz
#### [Amanpreet]( "") -
vesea main a luna d kavita bahal da piya c ..
thankx 22g ..
for this….
#### [raji mussavar]( "rajimussavar@yahoo.com") -
kya khoob likheya batalvi sahab ney creativity vich taan kmaal krti tey iss nu web sight tey pa k hor v vdia kita g…. shukkriya
#### [janumanu]( "janumanu.guddu@gmail.com") -
is nazm ko likhne ke liye dhanyaabad par kya aap ise poora likh sakte hai plzz or u can e-mail me
#### [janumanu]( "janumanu.guddu@gmail.com") -
kyaa ap isko poora likh sakte hai plz or can u e-mail me
- Posted on:
- September 21, 2006
- Length:
- 3 minute read, 598 words
- Categories:
- Loona Poetry Poetry Shiv Kumar Batalvi women
- See Also: