ਬੇਥਵ੍ਹੀਆਂ/bethaviaan

By Ajmer Rode in Ajmer Rode challenge Poetry Poetry weird

August 24, 2008

ਦਗਦੇ ਕੋਲੇ ਨੂੰ ਤਲ਼ੀ ‘ਤੇ ਰਖ ਕੇ ਵੇਖੋ ਮੁਮਕਿਨ ਹੈ ਤੁਹਾਡਾ ਹੱਥ ਨਾ ਜਲ਼ੇ ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ ਰੋਜ਼ ਨੇਮ ਨਾਲ਼ ਚੜ੍ਹਦਾ ਰਿਹਾ ਹੈ ਮੁਮਕਿਨ ਹੈ ਕੱਲ ਨੂੰ ਨਾ ਚੜ੍ਹੇ ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ ਧਰਤੀ ਦੀ ਕਸ਼ਿਸ਼ ਨਾਲ਼ ਜਕੜਿਆ ਮੁਮਕਿਨ ਹੈ ਅਗਲੇ ਪਲ ਉੱਡ ਕੇ ਛੱਤ ਨਾਲ਼ ਜਾ ਲੱਗੇ | ? ਬੇਥਵ੍ਹੀਆਂ ਬੇਥਵ੍ਹੀਆਂ ਹੀ ਸਹੀ ਮੇਰੀ ਸੋਚ ਤਾਂ ਇਸ ਪਲ ਸੂਰਜ ਦੁਆਲੇ ਘੁੱਮਣੋਂ ਮੁਨਕਰ ਹੋਈ ਹੈ ਤੇ ਖੰਡ ਮੰਡਲਾਂ ਵਿਚ ਟੁੱਟਦੇ ਤਾਰਿਆਂ ‘ਤੇ ਬੈਠ ਲੀਕਾਂ ਪਾਈਆਂ ਹਨ ਨਹੀਂ ਅਸਂਭਵ ਨਹੀਂ ਪ੍ਰਕਿਰਤੀ ਦੇ ਹੁਕਮ ਨੂੰ ਕਿੰਤੂ ਕਰਨਾ ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ ਹੁਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ ਦਗਦੇ ਕੋਲ਼ੇ ਨੂੰ ਤਲੀ ‘ਤੇ ਰਖ ਤਾਂ ਵੇਖੋ

dagde kole noon tali ‘te rakh ke vekho mumkin hai tuhada hath naa jale sooraj jo asankhan varhian ton roz nem nal charhda riha hai mumkin hai kall noon na charhe mez jo is pal tuhade sahmne hai dharti dee kashish naal jakrhiaa mumkin hai agle pal udd ke chatt naal jaa lagge | ? bethaviaan bethaviaan hee sahi meri soch taan is pal sooraj duaale ghummnon munkar hoee hai te khand mandalan vich tuttde  taare ‘te baith leekan paaeean han nahin asambhav nahin parkirati de hukam noon kintoo karna tusin taan manukhkh de hukam noon hee bhaana manni baithe ho hukmon baahar ho tur ke taan vekho dagde kole noon tali ‘te rakh taan vekho

Source: The poem is written by Canada based Punjabi poet/playwright Ajmer Rode . I have take this poem from Amarjit Chandan’s book of Essays Failsoophiaan ( ਫੈਲਸੂਫੀਆਂ ).

P.S. I was looking for the book Failsoophiaan ( ਫੈਲਸੂਫੀਆਂ ) from last two years, I had gifted the book i first bought to a friend. I could not get the copy from Punjab So i visited its publishers in Delhi. You can buy it from Navyug Publishers, K24, Hauz Khas, New Delhi 110016. Telephone 01126518248

Crossposted from https://parchanve.wordpress.com/2008/08/24/bethaviaan/


Comments:

Deepinder Singh -

ਪਿਆਰੇ ਵੀਰੇ, ਸੁਆਦ ਆ ਗਿਆ ਪੰਜਾਬੀ ਬਲਾਗ ਦੇਖਕੇ । ਮੈਂ ਉੱਠਣ ਲੱਗਿਆ ਸਾਂ ਕਿ ਤੁਹਾਡਾ ਬਲਾਗ ਨਜ਼ਰੀਂ ਪੈ ਗਿਆ । ਹੁਣ ਤਾਂ ਰਾਬਤਾ ਬਣਿਆ ਰਹੇਗਾ । ਮੈਂ ਵੀ ਬੋਲੀਆਂ , ਟੱਪਿਆਂ ਦੀ collection ਕਰਨ ਜੀ ਕੋਸ਼ਿਸ਼ ਕਰ ਰਿਹਾਂ ( http://folkpunjabi.blogspot.com/)। ਮੈਨੂੰ blogging ਜਾ ਕੋਈ ਬਹੁਤਾ ਹਿਸਾਬ ਨਹੀਂ ਪਰ ਤੁਹਾਡਾ blog ਦੇਖਕੇ ਹੌਂਸਲਾ ਮਿਲਿਆ ਹੈ । ਬਾਕੀ ਫੇਰ ! ਤੁਹਾਡਾ ਹਿੱਤੂ, Deepinder


#### [Roop Rai](http://roopscoop.wordpress.com "rai.roop@gmail.com") -

Thank you for the appreciation of Unchaahi, jasdeep. appreciate it. :)


#### [B S BRAR](http://indiatimes.com "bsbrar@indiatimes.com") -

Jasdeep your posting of Ajmer Rode – does the poem appeal to your sensibilities? I wonder how did you like his circular thoughts on very raw abstractions.


#### [Harvinder Singh 'Lovely'](http://www.meripunjabikavita.com "harvindersingh391@gmail.com") -

punjabi kavita nu english alphabet ‘ch likhna changa lagea


Posted on:
August 24, 2008
Length:
3 minute read, 460 words
Categories:
Ajmer Rode challenge Poetry Poetry weird
See Also: