ਬੰਦਾ, ਸਿਆਸਤ ਤੇ ਤਜਾਰਤ / Banda, Siaasat te Tajarat
By Surjeet Judge in gazal punjabi poetry Surjit Judge
September 18, 2008
ਕਬੂਤਰ ਨਾਲ ਬਿੱਲੀ ਦੀ, ਬੜੀ ਗਹਿਰੀ ਮੁਹੱਬਤ ਹੈ, ਕਿ ਕੈਸੇ ਸਿਖਰ ਤੇ ਪਹੁੰਚੀ ਵਤਨ ਦੀ ਹੁਣ ਸਿਆਸਤ ਹੈ |
ਇਨ੍ਹਾਂ ਜੰਗਲ ‘ਚ ਉੱਗਣਾ ਸੀ ਤੇ ਪੁੱਟ ਦੇਣੇ ਸੀ ਨ੍ਹੇਰੀ ਨੇ, ਸਲਾਮਤ ਗਮਲਿਆਂ ‘ਚ ਰੁੱਖ ਨੇ, ਸਾਡੀ ਲਿਆਕਤ ਹੈ |
ਜੋ ਖੇਤਾਂ ਵਿਚ ਸੀ ਅੰਨਦਾਤਾ, ਉਹ ਮੰਡੀ ਵਿਚ ਭਿਖਾਰੀ ਹੈ, ਕਿ ਏਹੋ ਵਿਸ਼ਵ ਸੁੰਦਰੀ ਤਜਾਰਤ ਦੀ ਨਜ਼ਾਕਤ ਹੈ |
ਵਪਾਰੀ ਬਣਨ ਦੀ ਧੁਨ ਵਿਚ ਅਸੀਂ ਸਾਰੇ ਵਿਕਾਉ ਹਾਂ, ਪੰਘੂੜੇ ਤੋਂ ਸਿਵੇ ਤੀਕਰ, ਤਜਾਰਤ ਹੀ ਤਜਾਰਤ ਹੈ |
ਨਦੀ ਜੋ ਵੀ ਮਿਲੇ ਉਸਨੂੰ, ਪਿਆਸੀ ਹੀ ਮਿਲੇ ਆ ਕੇ, ਸਮੁੰਦਰ ਥਲ ਨੁੰ ਪੁੱਛ ਦੈ, ‘ਰਾਹ ‘ਚ ਬੰਦੇ ਦੀ ਹਕੂਮਤ ਹੈ |
kabootar naal billi di, barhi gahiri muhabbat hai, ki kaise sikhar te pahunchi vatan di hun siaasat hai |
inhan jangal ‘ch uggna see te putt dene si nheri ne, slaamat gamliaan ‘ch rukhkh ne, saadi liaakat hai |
jo khetaan vich see anndaata, uh mandi vich bhikhari hai, ki eho vishav sundari tajaarat di nazaakat hai |
vapaari banan di dhun vich asin saare vikaaoo haan, panghure ton sive teekar, tajaarat hi tajaarat hai |
nadi jo vi mile usnu, piaasi hee mile aa ke, samundar thal nu puchch dai, ‘raah ‘ch bande di hakumat hai |
Source: These are excerpts from a Gazal written by Surjeet Judge ,a well known Punjabi Gazal Writer. It is taken from his recent book ‘Par Mukat Parwaaz’. Published by Chetna Parkashan.
P.S. : tajaarat( ਤਜਾਰਤ ) :- Commerce, Business, Trade siaasat(ਸਿਆਸਤ) : Politics liaakat(ਲਿਆਕਤ) : Worth, Ability, Merit, Skill
Crossposted from https://parchanve.wordpress.com/2008/09/18/banda-siaasat-tajaarat/
- Posted on:
- September 18, 2008
- Length:
- 2 minute read, 248 words
- Categories:
- gazal punjabi poetry Surjit Judge
- See Also: