ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ਮੇਰੀ ਖੁਦ...

By Surjeet Patar in English Jean Giraudoux Poetry Poetry Surjeet Patar

May 2, 2007

ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ

ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਿਕੰਨੇ ਹਸੀਨ ਿਚਹਰੇ , ਨੈਣਾਂ ਦੇ ਗੋਲ ਘੇਰੇ ਸ਼ਾਮਾਂ ਅਤੇ ਸਵੇਰੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ ਏਹੋ ਤਾਂ ਮੁਸ਼ਿਕਲਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ ਕੁਝ ਕਿਹਣ ਦੀ ਸੁਣਨ ਦੀ ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਸੂਰਜ ਅਤੇ ਿਸਤਾਰੇ, ਮੇਰੇ ਰਾਹ ‘ਚ ਚੰਨ ਤਾਰੇ ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ

These excerpts are from Surjeet Patar Punjabi adaptaion ( ਸ਼ਿਹਰ ਮੇਰੇ ਦੀ ਪਾਗਲ ਔਰਤ ) of French playwright Jean Giraudoux ’s famous play “ Mad Woman of Challiot

Crossposted from https://parchanve.wordpress.com/2007/05/02/%e0%a8%b8%e0%a9%81%e0%a8%b0%e0%a8%9c%e0%a9%80%e0%a8%a4-%e0%a8%aa%e0%a8%be%e0%a8%a4%e0%a8%b0-%e0%a8%ae%e0%a9%87%e0%a8%b0%e0%a9%80-%e0%a8%96%e0%a9%81%e0%a8%a6%e0%a8%95%e0%a9%81%e0%a8%b6%e0%a9%80/

Posted on:
May 2, 2007
Length:
1 minute read, 191 words
Categories:
English Jean Giraudoux Poetry Poetry Surjeet Patar
See Also: