ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ/asin pher laashan dee ginti nahin karde
By Surjeet Judge in bush devastation iraq war Poetry Poetry Surjit Judge terror
April 5, 2007
ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ, ਮੇਰਾ ਫਰਜ਼ ਹਰ ਥਾਂ ‘ਤੇ ਵੰਡਣਾ ਆਜ਼ਾਦੀ, ਜੀਵੋ ਅਤੇ ਜੀਣ ਦੇਵੋ ਦਾ ਨਾਅਰਾ, ਮੈਂ ਲਿਖਕੇ ਮਿਜ਼ਾਈਲਾਂ ‘ਤੇ ਥਾਂ-ਥਾਂ ‘ਤੇ ਘਲਦਾ, ਮੈਂ ਲੋਕਾਂ ਦੇ ਹੱਕਾਂ ਦੀ ਰਾਖੀ ਦਾ ਵਾਰਿਸ, ਥਾਂ-ਥਾਂ ‘ਤੇ ਬੰਬਾ ਦੇ ਪਹਿਰੇ ਬਿਠਾਓਂਦਾ, ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ, ਤੇ ਸਿਰ੍ਤਾਜ ਮਹਾਂ ਤਾਜਰਾਂ ਦਾ ਕਹਾਉਣਾ, ਇਹ ਅੱਲਾਹ ਦੀ ਮਰਜ਼ੀ,ਖੁਦਾ ਦਾ ਹੈ ਭਾਣਾ, ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਹਿਣਾ, ਤਿਰਸ਼ੂਲਾਂ,ਖੰਜਰਾਂ ਤੇ ਤੇਗਾਂ ਦੀ ਤੇਹ ਨੂੰ, ਆਖਿਰ ਤੁਹਾਡੇ ਲਹੂ ਨੇ ਬੁਝਾਉਣਾ, ਮੈ ਮਿਜ਼ਾਈਲਾਂ, ਐਟਮ, ਤਬਾਹੀ ਦਿਆਂਗਾਂ, ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ, ਪਿੱਠਾਂ ਤੇ ਸਾਡੇ ਜੋ ਇਤਿਹਾਸ ਲਿਖਿਆ ਜ਼ਰਾ ਪੜ੍ਹ ਕੇ ਦੇਖੋ ਕੇ ਹਰ ਸਤਰ ਦੱਸੇ, ਤੁਸੀਂ ਸਮਝਦੇ ਹੋ ਜਦੋਂ ਸਿਰ ਸਿਰਾਂ ਨੂੰ, ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ, ਤੁਸੀਂ ਖੁਦ ਜ਼ਾਹਿਰ ਕਰੋ ਕਿ ਤੁਸਾਂ ਲਈ, ਲਾਸ਼ਾਂ ਨੇ ਗੀਟੇ,ਤੇ ਗੀਟੇ ਖੁਦਾ ਨੇ, ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ, ਤੁਸੀ ਕਾਤਿਲਾਂ ਨੂੰ ਮਹਾਂ ਨਾਇਕ ਕਹਿ ਕੇ, ਆਪਣੇ ਸਿਰਾਂ ਤੇ ਬਿਠਾਉਂਦੇ ਰਹੇ ਹੋ, ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
main janamaan ton shubh karmaan da aadi mera faraj har thaan ‘te vandna aazaadi jeevo ate jeen devo da naara, main likhke mejieaalaan te thaan thaan te ghalda, main lokaan de hakkan dee raakhi daa vaaris thaan thaan ‘te bumbaan de pahire bithaonda mera shouk laashaan dee mandi sajaauna te sirtaaj mahan taajaran da kahaauna ih allah dee marzi khuda da hai bhaana saleebaan tuhaade hee ang sang rahina tirshoolaan ,khanjaraan te tegaan dee teh nu aakhir tuhade lahu ne bhujhaauna main mijielaan , atom , tabaahi diaanaaga chukkna tusin hee hai malba gharaan da pithaan te saade jo itihaas likhiaa jara parh ke dekho ke har satar dasse tusin samajhde ho jadon sir siraan nu asin pher laashaan dee ginti nahin karde tusin khud jaahir karo ki tusaan laee laashaan ne geete ,te geete khuda ne asin pher laashan dee ginti nahin karde tusin katilaan noon mahaan naik kah ke aapne siran te bitha aunde rahe ho asin pher laashan dee ginti nahin karde
Source: These are excerpts from a long poem written by Surjeet Judge ,a well known Punjabi Gazal Writer..the poem was published in Sept-Dec 2006 edition of Punjab Magazine Hun( ਹੁਣ ) the poem refers to Bush led war on terror in Iraq.
Crossposted from https://parchanve.wordpress.com/2007/04/05/surjeet-judge-asin-laashan-di-ginti-nahin-karde/
Comments:
Raza Rumi -
beautiful wah, Surjeet ji di kavita bohat vadiya aye.. thanks for introducing me to the poets of the Punjab across the border - these are also our poets as the ties of language, culture and history cannot be erased.. thanks for your kind message of condolence on the Islamabad bombings. We are equally worried about the innocent victims of Indian cities….
- Posted on:
- April 5, 2007
- Length:
- 3 minute read, 436 words
- Categories:
- bush devastation iraq war Poetry Poetry Surjit Judge terror
- See Also: