ਤੂੰ ਨਹੀਂ ਆਇਆ
By Amrita Pritam in Amarjit Chandan Amrita Pritam amrita pritam Composers English Jasdeep Singh Jaswinder longing Mrityunjay Poetry spring
September 24, 2014
[youtube http://www.youtube.com/watch?v=KbEw9AuVulk]
ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ
ਹੋਈਆਂ ਦੁਪਹਿਰਾਂ ਲੰਬੀਆਂ, ਦਾਖਾਂ ਨੂੰ ਲਾਲੀ ਛੋਹ ਗਈ ਦਾਤੀ ਨੇ ਕਣਕਾਂ ਚੁੰਮੀਆਂ- ਤੂੰ ਨਹੀਂ ਆਇਆ
ਬੱਦਲਾਂ ਦੀ ਦੁਨੀਆ ਛਾ ਗਈ, ਧਰਤੀ ਨੇ ਬੁੱਕਾਂ ਜੋੜ ਕੇ ਅੰਬਰਾਂ ਦੀ ਰਹਿਮਤ ਪੀ ਲਈ- ਰੁੱਖਾਂ ਨੇ ਜਾਦੂ ਕਰ ਲਿਆ, ਜੰਗਲ ਦੀ ਛੋਂਹਦੀ ਪੌਣ ਦੇ ਹੋਰਾਂ ਵਿੱਚ ਸ਼ਹਿਦ ਭਰ ਗਿਆ-ਤੂੰ ਨਹੀਂ ਆਇਆ
ਰੁੱਤਾਂ ਨੇ ਜਾਦੂ ਛੋਹਣੀਆਂ, ਚੰਨਾਂ ਨੇ ਪਾਈਆਂ ਆਣ ਕੇ ਰਾਤਾਂ ਦੇ ਮੱਥੇ ਦੌਣੀਆਂ - ਤੂੰ ਨਹੀਂ ਆਇਆ
ਅੱਜ ਫੇਰ ਤਾਰੇ ਕਹਿ ਗਏ, ਉਮਰਾਂ ਦੇ ਮਹਿਲੀਂ ਅਜੇ ਵੀ ਹੁੱਸਨਾ ਦੇ ਦੀਵੇ ਬਲ ਰਹੇ-
ਕਿਰਨਾਂ ਦਾ ਝੁਰਮਟ ਆਖਦਾ, ਰਾਤਾਂ ਦੀ ਗੂੜ੍ਹੀ ਨੀਂਦ ‘ਚੋਂ ਹਾਲੇ ਵੀ ਚਾਨਣ ਜਾਗਦਾ-ਤੂੰ ਨਹੀਂ ਆਇਆ
English Translation ( Jasdeep):
the spring has turned up, for the festival of colors the flowers have collected the silk - but you have not come
the days are longer, the grapes have a tinge of red the sickle has kissed the crops - but you have not come
the clouds have gathered, the earth has cupped hands to drink the benevolence of the sky - trees have cast a spell, on the wind of the woods the beehives are full of honey - but you have not come
the magical season is here, the moon has put jewels on the forehead of the night - but you have not come
the stars have remarked again, in the altars of life the lamps of beauty are still glowing - the herd of rays says, in the deep sleep of nights the light is still awake - but you have not come
Source:
ਕਵਿਤਾ: ਅਮ੍ਰਿਤਾ ਪ੍ਰੀਤਮ (1919-2005) Lyrics: Amrita Pritam (1919-2005) ਆਵਾਜ਼: ਜਸਵਿੰਦਰ Vocals: Jaswinder ਸੰਗੀਤ: ਮ੍ਰਿਤੁੰਜੇ Music: Mrityunjay ਤਸਵੀਰ: ਅਮ੍ਰਿਤਾ ਪ੍ਰੀਤਮ, ਲਾਹੌਰ, ੧੯੩੮. ਅਮਰਜੀਤ ਚੰਦਨ ਦੀ ਪਟਾਰੀ ਚੋਂ Picture: Amrita Pritam, Lahore, 1938. Amarjit Chandan Collection
Mrityuanjay is Punjabi graphic artist, poet, singer and composer. Follow his YouTube channel for more compositions of Punjabi Poetry Jaswinder is a trained singer. She teaches music at a Government run School in Chandigarh.
Crossposted from https://parchanve.wordpress.com/2014/09/24/tu-nahi-aaya/
- Posted on:
- September 24, 2014
- Length:
- 2 minute read, 334 words
- Categories:
- Amarjit Chandan Amrita Pritam amrita pritam Composers English Jasdeep Singh Jaswinder longing Mrityunjay Poetry spring
- See Also: