ਇੱਕ ਕਾਲੀ ਔਰਤ / The Black Woman

By Nirupma Dutt in beauty color dark longing Nirupma Dutt punjabi poetry skin women

February 9, 2010

ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ ਤੇ ਸੱਚ ਬਹੁਤ ਕਾਲਾ ਉਹ ਇੱਕ ਦਰਦ ਲੈ ਕੇ ਜੰਮਦੀ ਹੈ ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ ਉਹ ਦਰਦ ਪਾਣੀ ਦਾ ਰੰਗ ਮੰਗ ਉਹਦੀਆਂ ਅੱਖਾਂ ਭਰਦਾ ਹੈ ਓਹਦੇ ਸਿਆਹ ਜਿਸ੍ਮ ਦੇ ਸੂਹੇ ਜ਼ਖਮਾਂ ‘ਚ ਤਰਦਾ ਹੈ ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ ਤੇ ਹੋਰ ਕਾਲੀ ਪਾਈ ਜਾਂਦੀ ਹੈ ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ ਇੱਕ ਕਾਲੀ ਔਰਤ ਜਿੰਦਗੀ ਦੇ ਹਰ ਉਜਲੇ ਜ਼ੁਰਮ ਨੂੰ ਜਿਉਂਦੀ ਹੈ ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ ਤੇ ਸੱਚ ਬਹੁਤ ਕਾਲਾ.. Read it in Roman Script

The dreams of a black woman are very fair and her truth pitch dark She is born with a pain to which no colour can be assigned It borrows the colour of water to fill her eyes to swim in the red wounds of her dark body She suppressed on her lips the silent screams of every dark person and turns darker still The dreams of a black woman fly away like white birds to pick bits of moonlight and scatter them in her lap A black woman longs for a fair child..

Source: Nirupma Dutt is well known Punjabi Poet, Journalist and Translator, Her first anthology of poems was “Ik Nadi Sanwali Jihi”( A stream somewhat dark). The translation is also done by the poet herself.

Crossposted from https://parchanve.wordpress.com/2010/02/09/the-black-woman/


Comments:

Kabir -

Interesting Poem!


#### [maya]( "mayarasali5@gmail.com") -

very nice.


Posted on:
February 9, 2010
Length:
2 minute read, 270 words
Categories:
beauty color dark longing Nirupma Dutt punjabi poetry skin women
See Also: