ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ
By Shiv Kumar Batalvi in punjabi poetry rains season Shiv Kumar Batalvi
July 4, 2007
ਹਾਂ ਪੂਰਨ ! ਤੂੰ ਸੱਚੀ ਗੱਲ ਉਚਾਰੀ ਹੈ ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ
ਪੂਰਨ ! ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ ਉਹਨਾਂ ਦਿਨਾਂ ਵਿੱਚ, ਐਂਦਰ ਨਾਂ ਦੀ ਇੱਕ ਪਰੀ ਨੂੰ ਕਹਿੰਦੇ ਬੜਾ ਹੀ ਪਿਆਰ ਸੀ ਕਰਦਾ
ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ
ਕਹਿੰਦੇ ਜਦ ਉਹ ਹੱਸੀ, ਰੁੱਤ ਬਹਾਰ ਬਣੀ ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ ਬਿਰਹੋਂ ਜਲੰਦੀ ਐਂਦਰ ਰੋਈ ਬੜੀ ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ
ਕਹਿੰਦੇ ਜਦ ਵੀ ਇੰਦਰ ਦਾ ਦਿਲ ਜਲਦਾ ਹੈ ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ ਉਸ ਦਿਨ ਅੰਬਰੋਂ ਪਾਣੀ ਵਰਦਾ ਹੈ
-———————-
haan Pooran ! toon sachi gall uchaari hai ih rutt hanjhuaan laddi birha maari hai
Pooran! Inder dev jadon ruttan si gharhda uhna dinaan vich Aindar naam di ikk pari nu kahinde barha hi pyar si karda
har mausam da rang, usde rang chon lainda ruttaan da aadhaar, ohdi mudra te dharda
kahinde jad uh hassi, rutt bahaar bani kaami nazre takki, taan angiaar bani vich udaasi matti, taan pathaar bani seja maan ke thakki, taan thandi thaar bani jhanjhar paa ke nachi, taan shingaar bani panj ruttan di aindar eyon aadhaar bani par chenvi ih rutt jihri malhaar bani jo ajj saade saahnve birhan vaang kharhi dukh dayak hai pooran isdi janam ghari aindar hor kise deote naal gaee vari birhon jalandin Aindar roee bari kahinde us din Inder ne eh rutt gharhi
ambar naineen Aindar di sabh peerh bhari te kahinde Inder ne eni madira peeti usnu aapne aap di na hosh rahi
kahinde jad vi Inder da dil jalda hai Aindar nu oh yaad jadon vi karda hai uss din ambron paani varda hai
Source: Excerpts from Shiv’s Epic long-poem Loona..
Crossposted from https://parchanve.wordpress.com/2007/07/04/ruttan/
Comments:
Mayank Dhingra -
Pray, please translate it for people like us.
- Posted on:
- July 4, 2007
- Length:
- 2 minute read, 384 words
- Categories:
- punjabi poetry rains season Shiv Kumar Batalvi
- See Also: