ਕਲਾਮ ਨੂੰ/ to the poem

By Harpreet Singh in Harpreet Singh Jasdeep Singh Poetry

April 27, 2011

ਬਹੁਤ ਸੁਖਾਲਾ ਹੈਂ ਤੂੰ, ਐ ਕਲਾਮ ਜੇ ਤੈਨੂੰ ਲਿਖਣਾ ਪੈ ਜਾਵੇ ਸਭ ਲਈ, ਬਹੁਤ ਸੁਖਾਲਾ ਹੈ ਤੂੰ, ਸਾਂਝਾ ਜਿਹਾ ਜੇ ਤੈਨੂੰ ਕੋਈ ਇਨਸਾਨ ਲਿਖੇ; ਪਰ ਮੈ ਇਨਸਾਨ ਨਹੀਂ ਨਾ ਮੈਂ ਰਹਿੰਦਾ ਹਾਂ ਇਨਸਾਨਾਂ ਵਿੱਚ, ਨਾ ਮੇਰਾ ਪਰਿਵਾਰ, ਨਾ ਮੇਰੇ ਮਿੱਤਰ ਓਹ ਵੀ ਇਨਸਾਨ ਨਹੀਂ; ਇਨਸਾਨ ਕੀ ਹੁੰਦਾ ਹੈ, ਐ ਕਲਾਮ? ਕੀ ਇਹ ਸਿਰਫ ਉਦੋਂ ਬਣਦਾ ਹੈ ਜਦੋਂ ਤੈਨੂੰ ਲਿਖਣਾ ਪਵੇ; ਐ ਝੂਠੇ ਕਲਾਮ ਤੇਰਾ ਕੋਈ ਧਰਮ ਕਿਉਂ ਨਹੀਂ? ਤੇਰਾ ਆਲਾ-ਦੁਆਲਾ, ਤੇਰੇ ਸ਼ਕੇ ਸੰਬੰਧੀ ਤੇ ਤੈਨੂੰ ਰਚਣ ਵਾਲੇ ਸਭ ਤਾਂ ਪੂਜਦੇ ਹਨ ਬੁੱਤਾਂ ਨੂੰ, ਝੁੱਕਦੇ ਹਨ ਹੱਥ ਖੋਲ੍ਹ ਕੇ, ਸਿਰ ਢਕਦੇ ਹਨ; ਫਿਰ ਤੈਨੂੰ ਕਿਉਂ ਲਿਖਦੇ ਹਨ ਪਲ੍ਹ ਦੋ ਪਲ੍ਹ ਲਈ ਐ ਇਨਸਾਨੀ ਕਲਾਮ;

you are quite simple, hey poem if you have to be written, for everyone you are quite simple, common, shared, collective . in case, a human writes you; but i am not human neither do i live among humans nor are my friends they are not human either what is a human, hey poem? does he exist only when, you are to be written; oh false poem why dont you have a religion? your neighbourhood, your relatives and your creators. all of them worship idols, bow, spreading their hands cover their heads; but why do they write you, just for the time being, hey humane poem;

Source: Original Punjabi poem is by Harpreet Singh, a budding poet . An Engineering Graduate from GNE Ludhiana. Based in England now. He has published a book of poems “Dhupp di Chaanve” and is looking to write a novel soon. English translation is by yours truly

Crossposted from https://parchanve.wordpress.com/2011/04/27/kalaam/


Comments:

Yogesh -

Nice work JD.


#### [sukhjinder]( "harpreet.gagan68@gmail.com") -

ਮੇਰੇ ਪਿੰਡ ਵਿੱਚ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ ਤੇ ਇੱਕ-ਦਮ,ਦਮ ਤੌੜ ਜਾਏ ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ ਹਾਲਾਂਕਿ ਉਹ ਜਾਣਦਾ ਹੈ ਕਿ ਭਲਕੇ ਉਸ ਫੇਰ ਪਰਤ ਆਉਣਾ ਹੈ ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ ਬੜੀ ਅੜੀ ਕਰਦਾ ਹੈ ਰਾਤ ਭਰ ਦੇ ਵਿਛੌੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ ਕਦੇ ਉਹ ਸੁਨਹਿਰੀ ਭੂੰਡੀ ਵਾਂਗ, ਸਣ ਦੇ ਫੁੱਲਾਂ ‘ਤੇ ਖੇਡਦਾ ਹੈ ਕਦੇ ਉਹ ਜੰਗਲੀ ਬਿੱਲੇ ਵਾਂਗ ਮੋਡੇ ਕਮਾਦ ਵਿੱਚ ਲੁਕਦਾ ਹੈ ਕਦੇ ਉਹ ਟੁੱਟੀ ਪਤੰਗ ਵਾਂਗ ਕਬਰਾਂ ਦੀਆਂ ਕਿੱਕਰਾਂ ਵਿੱਚ ਫਸਦਾ ਹੈ ਕਦੇ ਉਹ ਔਂਤਰੀ ਕਰਤਾਰੀ ਦੇ ਵਾਂਗ ਖਾਨਗਾਹ ‘ਤੇ ਬਲਦਾ ਹੈ ਦੱਸਿਆ ਨਾ, ਜਾਣ ਲੱਗਿਆਂ ਬੜੀ ਅੜੀ ਕਰਦਾ ਹੈ ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀਂ ਲੋਟਨ ਕਬੂਤਰ ਵਾਂਗ ਇੱਕ ਬਾਜੀ ਪਾਉਂਦਾ ਹੈ ਫਿਰ ਪਹਿਲਣਾਂ ਲਵੇਰੀਆਂ ਨਾਲ ਢਾਬ ਵਿੱਚ ਇੱਕ ਤਾਰੀ ਲਾਂਉਦਾ ਹੈ ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ ਘਰੋ ਘਰੀ ਪਹੁੰਚਾਉਂਦਾ ਹੈ ਰਹਿਰਾਸ ਸੁਣਦਾ ਤੇ, ਡੰਡਾਉਤ ਕਰਦਾ ਹੈ, ਪੀਰ-ਫਕੀਰ ਧਿਆਉਂਦਾ ਹੈ ਦਸਿਆ ਨਾ , ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ ਹੈ ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ ਤੇ ਇੱਕ-ਦਮ,ਦਮ ਤੌੜ ਜਾਏ ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ (dr.amitoj)


#### [ਡਾ. ਹਰਦੀਪ ਕੌਰ ਸੰਧੂ](http://punjabivehda.wordpress.com "punjabivehda@gmail.com") -

ਵਧੀਆ ਲਿਖਤ !


#### [Sumeet Pannu]( "pannusumeet03@gmail.com") -

aaaatttttttttt aaaaaaaaaa…………………..


#### [PALLYMEHRA]( "pallymehra@YAHOO.COM") -

very nice


Posted on:
April 27, 2011
Length:
3 minute read, 501 words
Categories:
Harpreet Singh Jasdeep Singh Poetry
See Also: