Kafi - Najam Hussain Syed

By Najm Hussain Syed in Poetry punjabi

May 26, 2020

ਕਾਫ਼ੀ

ਵਾਅ ਸਾਹ ਮੈਂਡਾ ਵਾਅ ਸਾਹ ਤੈਂਡਾ
ਅਸਾਂ ਰੁਖ ਟੁਰਨੇ
ਜਿੱਥਾਂ ਪੈਰ ਧਰਨੇ ਉਥੇ ਜੜ ਫੜਨੀ
ਖ਼ੈਰ ਪਾਲਿਆ ਖ਼ੈਰ ਕਰ ਦੇਵਨਾ ਏ
ਧਰਤੀ ਆਪਣੇ ਵਿਚ ਸਮਾਨ ਮਾਣੀ
ਆਪ ਧਰਤੀਏਂ ਦਮਾ ਦਮ ਮੇਵਨਾ ਏ
ਤੂੰ ਹੇਂ ਸਾਹ ਆਵਣ ਮੈਂ ਹਾਂ ਸਾਹ ਜਾਵਣ
ਅਸਾਂ ਤ੍ਰੇਲ ਤ੍ਰੁਬਕੇ ਸਤ ਪਾਣੀਆਂ ਦੇ
ਅੱਖੀਂ ਬਾਲਾਂ ਦੀ ਜਾਗ ਸਤਰੰਗ ਕਰਨੀ
ਧੁਪ ਧਾਰ ਉਡਨਾ ਠਾਰ ਧਾਰ ਵਰ੍ਹਨਾ
ਪਾਹੇ ਰਾਸ ਕਰਨੇ ਪੈਰੋਂ ਵਾਹਣੀਆਂ ਦੇ.

- ਨਜਮ ਹੁਸੈਨ ਸੱਯਦ

Crossposted from https://jasdeepsingh.wordpress.com/2020/05/26/kafi-najm-hussain-syed/

Posted on:
May 26, 2020
Length:
1 minute read, 72 words
Categories:
Poetry punjabi
See Also: