ਉੱਡਦਿਆਂ ਬਾਜ਼ਾਂ ਮਗਰ...

By Paash in Paash Poetry punjabi poetry socialism

July 19, 2007

ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ…

ਇਹ ਤਾਂ ਸਾਰੀ ਉਮਰ ਨਹੀ ਲੱਥਣਾ ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ, ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਏਨਾ ਰੰਗ ਨਹੀ ਬਣਨਾ, ਕਿ ਚਿਤਰ ਲਵਾਂਗੇ, ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਓਂਕਿ ਹੋ ਨਹੀਂ ਸਕਣਾ ਇਹ ਸਭ ਫਿਰ ਦੋਸਤੋ , ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ…

ਜੇ ਤੁਸੀਂ ਮਾਣੀ ਹੋਵੇ ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵੱਤਰ ਭੋਂ ਦਾ ਚੰਨ ਦੀ ਚਾਨਣੀ ਵਿੱਚ ਚਮਕਣਾ ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ | ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ ਤੇ ਅੱਖਾਂ ‘ਚ ਰੜਕਦੇ ਰਹਿੰਦੇ ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ ਤਾਂ ਕਰਨ ਲਈ ਏਹੋ ਬਚਦਾ ਹੈ ਕਿ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ

ਸਰੋਤ - ਪਾਸ਼ ਦੀ ਕਿਵਤਾ “ਉੱਡਦਿਆਂ ਬਾਜ਼ਾਂ ਮਗਰ” ਵਿੱਚੋਂ

ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 - 23ਮਾਰਚ1988] ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਲਿਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਦਿੱਤਾ |

Crossposted from https://parchanve.wordpress.com/2007/07/19/udd-diaan-baazan-magar/


Comments:

xxx -

ehna bazaan di eni himat ! eh bas sada hi waham hai. sadi kamzorri hai, roh da daar hai! ehna bazaan di nabza vich zo ajj wag da laho hai sadi hi te kamzori hai, ehna bazaan di nabza vich zo laho di tapash hai sade hi saha di gowachi garmi hai ehna di gardan maroor deyo paleo loko ! hale v waqt hai Alaha haphiz!


#### [Jeet Chahal]( "mrjeetc@yahoo.com") -

ਇਹ ਤਾਂ ਸਾਰੀ ਉਮਰ ਨਹੀ ਲੱਥਣਾ ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ, ………. 22 ਜੀ ਤੁਹਾਡੀਆਂ ਇਹ ਲਾਈਨਾਂ ਮੇਰੇ ਦਿਲ ਨੂੰ ਟੋਹ ਗਈਆਂ, ਸੱਚ ਹੈ ਇਹ ਗੱਲਾਂ। ਰੱਬ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਲਿਖਣ ਦਾ ਬੱਲ ਬਖਸੇ। ਇਹੀ ਦੁਆ ਹੈ ਇਸ ਜੀਤ ਨਿਮਾਣੇ ਦੀ……….


Posted on:
July 19, 2007
Length:
2 minute read, 377 words
Categories:
Paash Poetry punjabi poetry socialism
See Also: