Paash - Kalaam Mirza
By Paash in mirza Paash Poetry Poetry
November 26, 2005
ਕਲਾਮ ਮਿਰਜ਼ਾ
ਤੇਰੀ ਵੀ ਅੱਖ ਸੁਣਿਆਂ ਹੈ ਸੁਰਮਾ ਨਹੀਂ ਝੱਲਦੀ ਸਣਿਆ ਹੈ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ ਤੇ ਸੁਣਿਆਂ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇਤੇ ਲਿਖਿਆ ਹੈ
ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ ਹੋ ਸਕਦੈ ਕਿ ਤੈਂਨੂੰ ਕੱਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ ਜਾਗਦਾ ਹੀ ਵੱਢ ਦਿੱਤਾ ਜਾਵਾਂ- ਹੋ ਸਕਦੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ ਤੇ ਪੀਲੂ ਸ਼ਾਇਰ ਅੱਜ ਕੱਲ ਵਿਸ਼ਵ-ਵਿੱਦਿਆਲੇ ਨੌਕਰੀ ਤੇ ਲੱਗ ਗਿਆ ਹੈ ਸ਼ਾਇਦ ਉਹ ਮੇਰੇ ਕਤਲ ਨੂੰ ਨਿਗੂਣੀ ਜਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ, ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ। ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ ਜੋ ਪੰਜਾਂ ਸਾਲਾਂ ਵਿਚ ਇੱਕੋ ਹੀ ਚਲਦਾ ਹੈ ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ। ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ‘ਚ ਪਾਇਆ ਸੀ ਅਤੇ ਤੂੰ ਜਾਣਦੀ ਏਂ ਅਗਲੇ ਬਾਘ ਹਨ-ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫਾ ਨਹੀਂ ਬਣਦੀ ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨ੍ਹਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ ਉਂਝ ਤਾਂ ਤੇਰੀ ਵੀ ਅੱਖ ਸੁਣਿਆਂ ਹੈ ਸੁਰਮਾ ਨਹੀਂ ਝੱਲਦੀ ਤੇ ਸੁਣਿਆਂ ਤੇਰੇ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
-–
ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 - 23ਮਾਰਚ1988] ਪੰਜਾਬੀ ਦੀ ਕृਾਂਤੀਕਾਰੀ ਕਿਵਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਿਹਰ ( ਨਕਸਲਬਾੜੀ ਲਿਹਰ ) ਨਾਲ ਉੁਸਦੇ ਸੰਬੰਦਾਂ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਿਲਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਿਦੱਤਾ | ਪਾਸ਼ ਦੀਆਂ ਕਿਵਤਾਂਵਾ ਦਾ ਉਲੱਥਾ ਿਹੰਦੀ,ਕੰਨੜ,ਉੜੀਆ,ਮਰਾਠੀ ਤੇ ਹੋਰ ਕਈ ਭਾਸ਼ਾਂਵਾ ਿਵੱਚ ਹੋ ਚੁਿਕਆ ਹੈ | ਉਸ ਦੀ ਕਿਵਤਾ ਦੂਜੀਆਂ ਭਾਸ਼ਾਂਵਾਂ ਿਵੱਚ ਵੀ ਓਨੀਅਾ ਹੀ ਸਾਰਥਕ ਤੇ ਭਾਵਪੂਰਨ ਹੈ|
Crossposted from https://parchanve.wordpress.com/2005/11/26/paash-kalaam-mirz/