ਨਾਨਕ /Naanak - ਜਸਵੰਤ ਸਿੰਘ ਜ਼ਫਰ
By Jaswant Singh Zafar in English Jasdeep Singh Jaswant Zafar Manpreet punjabi poetry
April 4, 2008
[caption id=“attachment_1221” align=“alignnone” width=“620”]
ਨਾਨਕ
ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆਂ ਅੱਡੀਆਂ ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ ਦਗਦੀਆਂ ਮਘਦੀਆਂ ਤੇਜ਼ ਅੱਖਾਂ ਅੱਖਾਂ ਜੋ - ਪਰਿਵਾਰ ਨੂੰ ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਬਹੁਤ ਖਤਰਨਾਕ ਸਿੱਧ ਹੋ ਸਕਦੈ ਸਾਡੇ ਲਈ ਅਸ੍ਲੀ ਨਾਨਕ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ ਸ਼ਾਂਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ ਹੱਥ ‘ਚੋਂ ਫੁਟਦੀ ਮਿਹਰ ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ ਸਨ ਸਿਲ੍ਕੀ ਸ਼ਫਾਫ ਦਾਹ੍ੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਠ ਮੁਲਾਇਮ ਜੈਮਿਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸ੍ਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢੁਆਉਣੇ ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ ਹੱਥੋਂ ਨਹੀਂ ਗੁਆਉਣੇ ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ ਮਾਫ਼ ਕਰਨਾ
- _ਜਸਵੰਤ ਸਿੰਘ ਜ਼ਫਰ _
Nanak
Excuse us It’s quite hard for us to envisage the true picture of Nanak Legs messed up with the dust of the winding path cracked heals dry beard entangled by turbulent winds skin toughened in extreme weathers hollowed cheeks eyes popping from the facial bone structure dazzling and sharp
Eyes, which refute- the hierarchy the monarchy and clergy The real Nanak can prove fatal to us Such Nanak, we can’t even dream Who can shatter homely institutions can spoil our kids
Can create quests to point feet towards Kaaba Consequently our legs can be fractured or chopped and may instigate us for many more wrong deeds For instance We may assess the hollowness of religious symbolism we may bring out a manifesto to divert the flows to challenge propriety We are wary of this preposterous Nanak
All we want is success succor solace
We desire luxurious graces
flourishing family tree yielding fruits of wealth Nanak depicted in Sobha Singh’s portraits is well suited for us
Cool
and calm
hand raised like goddess Lakshmi
ensuing blessing from the palm
eyes overflowing with genteel grace White Sun-Silky beard glowing chubby cheeks Fair and Lovely rosy Tipsy lips soft Gemini feet delicate Barbie hands Ariel cleaned messianic robes
The walls of our homes can only hold Nanak in the pictures of Sobha Singh’s style Dangerous Nanak’s true picture who rejected the well-traversed paths is too momentous for our walls Excuse us we can’t afford ruining of homes those we created with labour of blood We can’t afford to lose kids those we got with prayers
We can not envisage the real picture of Nanak Excuse us please.
- Jaswant Singh Zafar - Translated from Punjabi by Jasdeep Singh with Manpreet Kaur and Jaswant Singh Zafar
[youtube https://www.youtube.com/watch?v=zwfA60hqxkY]
Source: Excerpts from poem ‘Naanak’ by poet/cartoonist Jaswant Singh Zafar ( ਜਸਵੰਤ ਸਿੰਘ ਜ਼ਫਰ ) ’s second poetry book “Asin naanak de ki lagde haan “.
A bilingual edition of Jaswant Singh Zafar’s poems ‘ The Other Shore of Words’ was published in 2016. Available at Chetna Parkashan, Punjabi Bhavan, Ferozepur Road, Ludhiana, Punjab 141001 Phone: 0161 241 3613 Or Online at hook2book
Crossposted from https://parchanve.wordpress.com/2008/04/04/naanak/
Comments:
deepinder -
ਜਸਦੀਪ ਜੀ, ਬੇਹਤਰੀਨ ਕਵਿਤਾ, ਠੀਕ ਹੀ ਕਹਿੰਦੇ ਨੇ ਕਿ ਜ਼ਫਰ ਹੋਣਾ ਨੇ ਬਾਬੇ ਨਾਨਕ ਨੂੰ ਸੋਭਾ ਸਿੰਘ ਦੇ ਫਰੇਮ ਤੋਂ ਮੁਕਤ ਕੀਤੈ… ਕੀ ਇਹੋ ਕਵਿਤਾ “ਅਸੀਂ ਨਾਨਕ ਦੇ ਕੀ ਲਗਦੇ ਹਾਂ” ਹੈ? ਕੀ ਇਹ ਪੂਰੀ ਕਵਿਤਾ ਹੈ?
#### [Jasdeep](http://jasdeepsingh.wordpress.com/ "jsbhangra@gmail.com") -
@deepinder ਬਾਕਾਇਦਾ ਬੇਹਤਰੀਨ ਐ ਜੀ.. ਇਸ ਕਵਿਤਾ ਦਾ ਸਿਰਲੇਖ ‘ਨਾਨਕ’ ਹੀ ਐ, ਤੇ ਇਹ ਕਾਫੀ ਲੰਬੀ ਹੋਣ ਕਰਕੇ , ਕੁਝ ਪਹਿਰੇ ਨਹੀਂ ਪੋਸਟ ਹੋ ਸਕੇ.. ਜਫਰ ਜੀ ਦੀ ਸਾਰੀ ਕਿਤਾਬ ਈ must read ਐ |
#### [Manpreet](http://www.manmahesh.blogspot.com "excellence11@gmail.com") -
This poem by Zafar is my all time favorite. WOnderful to read it here. Keep it up.
#### [surjit](http://gurushabad1.blogspot.com "gurushabad1@yahoo.co.in") -
Truthful words: ..‘we can not idolize the real image of Naanak Excuse us ..’ Really wonderful Blog. God bless.
#### [Jasdeep](http://jasdeepsingh.wordpress.com/ "jsbhangra@gmail.com") -
@Manpreet It deserves to be favorite. @Surjit Thanks for appreciation.
#### [nawanshahr](http://www.twitter.com/jaspreet309 "jaspreet309@gmail.com") -
wadheya hai ji. Par babbe nanak de chehre te ik roohani noor bi c beshaq saadgi nal jude c. Thx jina gareeba de ghar babba chal k aunda c, Chhad k saag loona khana chaunda c
#### [kamal]( "kkchandok@hotmail.com") -
love it love it love it…in fact i love his book asi nanak de ki lagde haan
#### [Sarbjit Singh Khaira](http://www.facebook.com/Sarbjit.Singh.Khaira "gopikhhaira@hotmail.com") -
True picture of Guru Baba Nanak ji….Thanks Brother
#### [ਵਿਕਰਮਜੀਤ ਸਿੰਘ]( "vjsjolly@gmail.com") -
ਮਾਫ ਕਰਨਾ, ਮੇਰਾ ਲੇਖ਼ਕ ਵੀਰ ਤਾ ਸਿਰਫ ਤਸਵੀਰ ਤਕ ਹੀ ਰਹ ਗਿਆ | ਤਸਵੀਰ ਤਾ ਏਕ ਜਰਿਆ ਹੈ ਯਾਦ ਕਰਨ ਦਾ ਉਸ ਨਾਨਕ ਦੇ ਵਿਚਾਰਾਂ ਨੂ , ਉਸ ਦੇ ਆਤਮਕ ਗਯਾਨ ਨੂ, ਉਸ ਦੇ ਸਿਧਾਂਤਾਂ ਨੂ, | ਏਨੇ ਗੁਣਾਂ ਵਾਲਾ ਸੋਭਾ ਸਿੰਘ ਦਾ ਨਾਨਕ ਮਾੜਾ ਕਿਦਾਂ ਹੋ ਸਕਦਾ ਹੈ.
#### [MUSINGS: JASWANT ZAFAR’s NANAK | Midnight Mudki](http://midnightmudki.wordpress.com/2014/12/13/musings-jaswant-zafars-nanak/ "") -
[…] http://parchanve.wordpress.com/2008/04/04/naanak/ […]
#### [Gurbaj Singh]( "grbsdu@gmail.com") -
Bilkul sahi
#### [Harinder Singh Chahal]( "harinder70er@gmail.com") -
We Non practical followers.
#### [Harinder Singh Chahal]( "harinder70er@gmail.com") -
Well As far ji.
- Posted on:
- April 4, 2008
- Length:
- 5 minute read, 902 words
- Categories:
- English Jasdeep Singh Jaswant Zafar Manpreet punjabi poetry
- See Also: