ਜਗਾ ਦੇ ਮੋਮਬੱਤੀਆਂ-ਸੁਰਜੀਤ ਪਾਤਰ

By Surjeet Patar in enlightenment environment Poetry Poetry Surjeet Patar

December 1, 2007

ਜਗਾ ਦੇ ਮੋਮਬੱਤੀਆਂ ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਬਾਲ ਜੋਤਾਂ ਜਿੰਦਗੀ ਦੇ ਮਾਣ ਮੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਪੌਣ ਵਿੱਚ ਵਧ ਰਹੀ ਵਿਸ਼ ਤੋਂ ਨਾ ਡਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਜਿਹਰ ਨੂੰ ਅਮ੍ਰਿਤ ‘ਚ ਬਦਲੀ ਜਾਣ ਪੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ ਪੱਤਝੜਾਂ ਨੇ ਝਾੜ ਦੇਣੇ ਆਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁੰਗਰਨ ਨਾ ਪੱਤੀਆਂ ਉੱਠ ਜਗਾ ਦੇ ਮੋਮਬੱਤੀਆਂ

[youtube=http://www.youtube.com/watch?v=dNDYQCr1SCY]

listen to this poem in his own voice

Surjeet Patar is well known Punjabi Poet.

Crossposted from https://parchanve.wordpress.com/2007/12/01/mombattian/


Comments:

ranjeet singh09417176905 -

very best


#### [Baljinder Singh THIND](http://www.thindworldsardari.com "thindballi@ymail.com") -

I Love, The Writer, Sr. Surjeet Patar Sahb……… M also a little bit writer, I accept his as an Ideal……. Can I take a Contact number of SP Sahb… if possible…Thanx a lot. g God Bless U SP Sahb….


#### [sukhinder singh dhaliwal]( "sukhinderdhaliwal@yahoo.co.in") -

ਆਸ਼ਾ ਹੀ ਆਸ਼ਾ , ਪਾਤਰ ਜੀ ਨੇ ਜਿੰਦਗੀ ਦੇ ਵਹਿਣ ਨੂੰ ਹਮੇਸ਼ਾ ਹੀ ਖੂਬਸੂਰਤੀ ਨਾਲ ਚਿਤਰਿਆ ਹੈ |ਹਨੇਰਿਆਂ ਨੂੰ ਚੀਰਦੀ ਸੂਰ੍ਜ ਦੀ ਕਿਰਣ ਹੈ ਓਹਨਾਂ ਦੀ ਹਰ ਕਿਰਤ| ਸ਼ਾਲਾ ,ਓਹ ਲਮਾਂ ਸਮਾਂ ਪੰਜਾਬੀ ਬੋਲੀ ਤੇ ਮ੍ਨੁਖ੍ਤਾ ਦੀ ਇੰਝ ਹੀ ਸੇਵਾ ਕਰਦੇ ਰਹਿਣ |


#### [ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ, ਕੈਨੇਡਾ]( "ssandhu37@yahoo.ca") -

ਅਪਣੇ ਲਹੂ ਦੀ ਲਾਟ ਨੂੰ ਚਾਨਣ ਬਣਾਓ ਦੋਸਤੋ ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ। ਸਦੀਆਂ ਤੋਂ ਲੁਟਦਾ ਆਰਿਹਾ ਤਾਜਰ ਜ਼ਮਾਨਾ ਸਾਥੀਓ ਹੁਣ ਵਿਸ਼ਵ ਭਰ ਤੇ ਫੈਲਿਆ ਰਲ ਠੱਲ੍ਹ ਪਾਓ ਦੋਸਤੋ। ਪਹਿਲੇ ਤਰਾਜ਼ੂ ਰੱਖਦਾ ਸੀ ਵਾਂਗ ਚੋਰਾਂ ਠੱਗਣਾ ਹੁਣ ਦਿਨ ਦਿਹਾੜੇ ਲੁੱਟਦਾ ਡਾਢਾ ਭਜਾਓ ਦੋਸਤੋ। ਗ਼ੁਰਬਤ ਹਨੇਰ ਵਾਂਗ ਹੈ ਪਸਰੀ ਦਿਸ਼ਾ ਹਰੇਕ ਹੀ ਹੈ ਕਾਟ ਕਰਨੀ ਕਿਸ ਤਰ੍ਹਾਂ ਸੋਝੀ ਲੜਾਓ ਦੋਸਤੋ। ਸਾਥੀ ਬਣਾ ਲੌ ਆਪਣਾ ਉੱਦਮ ਜੋ ਦੇਵੇ ਰੌਸ਼ਨੀ ਸਾਹਸ ਬਣਾਕੇ ਆਸਰਾ ਜੀਵਨ ਸਜਾਓ ਦੋਸਤੋ। ਧਰਮਾਂ ਦੇ ਨਾਂ ਤੇ ਪਾ ਲਏ ਮੰਦਰ ਮਸੀਤਾਂ ਚਰਚ ਵੀ ਹੁਣ ਜ਼ਾਤ ਮਾਨਵ ਦੇ ਲਈ ਘਰ ਇਕ ਬਣਾਓ ਦੋਸਤੋ। ਸ਼ਮਸ਼ੇਰ ਸਿੰਘ ਸੰਧੂ


Posted on:
December 1, 2007
Length:
2 minute read, 363 words
Categories:
enlightenment environment Poetry Poetry Surjeet Patar
See Also: