ਮੈਂ ਨਹੀਂ ਆਖ ਸਕਦਾ
By Amarjit Chandan in Amarjit Chandan Love Poetry Poetry Woman
October 17, 2007
ਮੈਂ ਸ਼ਰਮਸਾਰ ਹਾਂ ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ ਮੈਂ ਨਹੀਂ ਆਖ ਸਕਦਾ
ਕਿ ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ , ਤੇਰੀਆਂ ਯਾਦਾਂ ਨੇ ਕਿ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ ਕਿ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ ਕਿ ਤੇਰੇ ਬਾਜੋਂ ਜੀਣਾ, ਹਰ ਪਲ ਕਿਆਮਤ ਸੀ
ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ. ਫੇਰ ਮੈਂ ਕਿਉਂ ਸ਼ਰਮਸਾਰ ਹਾਂ ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
Poem is written by Amarjeet Chandan , His webpage is http://amarjitchandan.tripod.com/
Crossposted from https://parchanve.wordpress.com/2007/10/17/main-sharmsaar-haan/
- Posted on:
- October 17, 2007
- Length:
- 1 minute read, 100 words
- Categories:
- Amarjit Chandan Love Poetry Poetry Woman
- See Also: