ਮੇਰੀ ਜੁਗਨੀ ਦੇ ਧਾਗੇ ਬੱਗੇ

By Amarjit Chandan in Amarjit Chandan jugni Poetry Poetry

June 6, 2007

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ ਜੀਨੂੰ ਸੱਟ ਇਸ਼ਕ ਦੀ ਲੱਗੇ ਵੀਰ ਮੇਰਿਆ ਜੁਗਨੀ ਕਹਿੰਦੀ ਐ, ਓ ਨਾਮ ਸੱਜਣ ਦਾ ਲੈਂਦੀ

ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਵਿੱਚ ਬੱਝਾ ਦੱਸਿਆ ਜਾਂਦਾ ਹੈ, ਜਦ ਫਿਰੰਗੀਆਂ ਨੇ ਮਿਲਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ ਸਾਮਰਾਜ ਵਿੱਚ ਘੁਮਾਈ ਸੀ | ਸ਼ਹਿਰੋ ਸ਼ਹਿਰ ਫਿਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਬਿਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ | ਮੰਦਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਿਕੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ | ਜੁਗਨੀ ਦੀ ਇੰਨੀ ਚੜਤ ਹੋ ਗਈ ਕਿ ਲੋਕ ਜੁਬਲੀ ਫਲੇਮ ਨਾ ਦੇਖਦੇ ਤੇ ਇਕੱਠ ਜੁਗਨੀ ਵਾਲੇ ਪਾਸੇ ਜਿਆਦਾ ਹੋ ਜਾਂਦਾ | ਇਸੇ ਕਾਰਨ ਮੰਦੇ ਤੇ ਬਿਸ਼ਨੇ ਨੁੰ ਜੇਲ ਦੀ ਸੈਰ ਵੀ ਕਰਨੀ ਪਈ |

ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਗਿਆ , ਅੱਧੀ ਸਦੀ ਮਗਰੋਂ ਜਿਹਨੂੰ ਆਲਮ ਲੁਹਾਰ ਨੇ ਗਾਉਣਾ ਸੀ ਅਤੇ ਫੇਰ ਅੱਧੀ ਸਦੀ ਪਿੱਛੋਂ ਉਹਦੇ ਪੁੱਤ ਆਰਿਫ ਨੇ | ਜੁਗਨੀ ਮੁਲਤਾਨ ਹੁੰਦੀ ਹੋਈ ਅਮਰੀਕਾ ਪੁੱਜ ਗਈ | ਆਰਿਫ ਲੁਹਾਰ ਦੀ ਸੰਨ ੨੦੦੬ (2006) ਵਿਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਵਿਚ ਬਣੀ |

[youtube=http://www.youtube.com/watch?v=-dDR2ZWkQoI]

ਆਰਿਫ ਦੀ ਸੰਨ ੨੦੦੬ (2006)ਵਿੱਚ ਗਾਈ ਜੁਗਨੀ ਦੀ ਵੀਡੀਓ

ਸਰੋਤ-ਪੰਜਾਬੀ ਪਰਚੇ ‘ਹੁਣ’ ਦੇ ਮਈ-ਅਗਸਤ 2006 ਅੰਕ ਵਿੱਚ ਛਪੇ ਅਮਰਜੀਤ ਚੰਦਨ ਦੇ ਲੇਖ ਵਿਚੋਂ |

Crossposted from https://parchanve.wordpress.com/2007/06/06/jugni/

Posted on:
June 6, 2007
Length:
1 minute read, 205 words
Categories:
Amarjit Chandan jugni Poetry Poetry
See Also: