ਆਇਆ ਨੰਦ ਕਿਸ਼ੋਰ/ aiya nand kishor

By Surjeet Patar in migration Poetry Poetry punjab Surjeet Patar

September 22, 2009

ਆਇਆ ਨੰਦ ਕਿਸ਼ੋਰ

ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲਦਾ ਨਾਲ ਬਥੇਰੇ ਹੋਰ

ਰਾਮ ਕਲੀ ਵੀ ਨਾਲ ਸੀ ਸੁਘੜ ਲੁਗਾਈ ਓਸ ਦੀ ਲੁਧਿਆਣੇ ਦੇ ਕੋਲ ਹੀ ਇਕ ਪਿੰਡ ਬਾਹੇਵਾਲ ਵਿਚ ਜੜ ਲੱਗੀ ਤੇ ਪੁੰਗਰੀ ਰਾਮ ਕਾਲੀ ਦੀ ਕੁੱਖ ਚੋਂ ਜਨਮੀ ਬੇਟੀ ਓਸਦੀ ਨਾਂ ਰੱਖਿਆ ਸੀ ਮਾਧੁਰੀ

ਕੱਲ ਮੈਂ ਦੇਖੀ ਮਾਧੁਰੀ ਓਸੇ ਪਿੰਡ ਸ੍ਕੂਲ ਵਿੱਚ ਗੁੱਤਾਂ ਬੰਨ ਕੇ ਰਿਬਨ ਵਿੱਚ ਸੋਹਣੀ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ ? ਬੇਟੀ ਨੰਦ ਕਿਸ਼ੋਰ ਦੀ ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ ਪੋਤੇ ਅੱਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿਚ ਲੁਧਿਆਣੇ ਆਂਵਦੇ ਕੌਨਵੇਂਟ ਵਿੱਚ ਪੜ੍ਹ ਰਹੇ ABCD ਸਿੱਖ ਦੇ

ABCD ਸਿੱਖ ਦੇ ? ਪੋਤੇ ਅੱਛਰ ਸਿੰਘ ਦੇ ਕਿੰਨਾ ਗੂੜ੍ਹਾ ਸਾਕ ਹੈ ਅੱਖਰ ਅਤੇ ਅਕਾਂਕਸ਼ਾ

ਪਿੱਛੇ ਪਿੱਛੇ ਰਿਜ਼ਕ ਆਇਆ ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲਦਾ

- ਸੁਰਜੀਤ ਪਾਤਰ

-————————-

aaiaa nand kishor

piche piche rizak de aaiaa nand kishor chall ke door bihaar toN ghaddii baith siaaldaa naal bathere hor

raam kalii vii naal sii sughrh lugaaii os dii ludhiaane de kol hii ik piNd baahevaal vich jarh laggii te puNgrii raam kaalii dii kukh choN janmii betii osdii naaN rakhiaa sii madhurii

kall maiN dekhii madhurii osee piNd sakool vich guttaaN bann ke riban vich sohnii phattii poch ke uurraa airraa likh rahii

uurraa airraa likh rhii ? bettii nand kishor dii kiNnaa guurrhaa saak hai akhraaN daa te rijk daa

aise piNdd de laaddle potee achcharr siNgh de beh baapuu dii kaar vich ludhiaane aaNvde convent vich parrh rahe ABCD sikh de

ABCD sikh de ? pote achcharr siNgh dee kiNnaa guurrhaa saak hai aakharr ate akaaNkshaa

piche piche rijk aaiaa nand kishor chal ke duur bihaar toN gaddii baitth siaaldaa

- Surjeet Patar

-—————————————- there came Nand Kishore

in the pursuit of a living there came Nand Kishore from far lands of Bihar on board Siaalda Express along with many more

along came Ram Kali his pretty bride at a village Baahevaal near Ludhiana Ram Kali’s womb rooted and sprouted gave birth to his daughter they named her Madhuri

yesterday, I saw Madhuri at the same village school wearing ribbons on her pigtails scribbling on her writing board ‘oorha airha’ the first alphabets of Punjabi

scribbling on her writing board oorha airha? the daughter of Nand Kishore so surreal is the relation of alphabets and a living

apple of eyes of the same village grandchildren of Achchar singh ride their dad’s car go to the convent school in Ludhiana to learn ABCD

to learn ABCD? grandchildren of Achchar singh so surreal is the relation of alphabets and aspirations

in the pursuit of a living there came Nand Kishore from far lands of Bihar on board Siaalda Express along with many more

- Surjeet Patar (Translated by Jasdeep)

[youtube=http://www.youtube.com/watch?v=nVi1qDQglaI] Surjeet Patar reciting ‘Aiya nand Kishore’

Source: This is an acclaimed poem by renowned Punjabi poet Surjeet Patar . English translation is by Jasdeep

Crossposted from https://parchanve.wordpress.com/2009/09/22/aia-nand-kishor/


Comments:

ਮੁਹੱਬਤ ਸਿੰਘ -

ਪਾਤਰ ਜੀ ਤੁਹਾਡੀ ਗੱਲ “ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ” ਸੋਲਾਂ ਆਨੇ ਸਚ ਹੈ। ਵਰਤਮਾਨ ਸਮੇਂ ਵਿਚ ਭਾਸ਼ਾ, ਰੋਟੀ ਦੀ ਦੌੜ ‘ਤੇ ਟਿਕੀ ਹੋਈ ਹੈ। ਪੰਜਾਬੀ ਦੀ ਇਕ ਕਹਾਵਤ ਹੈ ‘ਰਿਜ਼ਕ ਵਿਹੂਣੇ ਆਦਮੀ ਜਾਣ ਮੁਹੱਬਤਾਂ ਤੋੜ’ ਤੁਸੀਂ ਅਜਿਹੇ ਭਾਵ ਭਾਸ਼ਾ ਦੇ ਸੰਬੰਧ ਵਿਚ ਇਸ ਕਵਿਤਾ ਦੇ ਮਾਧਿਅਮ ਦੁਆਰਾ ਪ੍ਰਗਟ ਕੀਤੇ ਹਨ। ਅਕਾਂਖਿਆਵਾਂ ਦੀ ਤ੍ਰਿਪਤੀ ਲਈ ਮੂਲ ਤੋਂ ਟੁਟਣਾ ਸਾਡੀ ਫ਼ਿਤਰਤ ਬਣ ਗਈ ਹੈ, ਇਸ ਸਥਿਤੀ ਉਪਰ ਆਪ ਨੇ ਬਹੁਤ ਸੁੰਦਰ ਕਟਾਖ ਕੀਤਾ ਹੈ।


#### [Srjt]( "Er.surjit@gmail.com") -

Really good….


#### [Gurpreet]( "er.gurpreetkaur@gmail.com") -

bhut wadiya, wade lekhak di saral zi kavita… thanks for posting it on blog for ur readers.


Posted on:
September 22, 2009
Length:
3 minute read, 613 words
Categories:
migration Poetry Poetry punjab Surjeet Patar
See Also: