ਸਫਰ - ਅਮਰਜੀਤ ਚੰਦਨ
By Amarjit Chandan in Amarjit Chandan journey Poetry Poetry
May 29, 2006
ਗੱਡੀ ਦੀ ਬਾਰੀ ਦੇ ਸ਼ੀਸ਼ੇ ਤੇ, ਮੈਂ ਸਿਰ ਰੱਖਿਆ ਹੈ ਬਾਰੀ ਠੰਡੀ ਠਾਰ ਜਿਉਂ ਬਰਫੀਲੀ ਰੁੱਤੇ ਸੱਜਣ ਹੱਥ ਮਿਲਾਇਆ ਜਾਂ ਪਿਆਰੀ ਦੇ ਠੰਡੇ ਕੰਨ ਨੂੰ ਨੱਕ ਦੀ ਬੁੰਬਲ ਛੋਹਵੇ ਜਾਂ ਤਾਪ ਚਡ਼ੇ ‘ਚ ਬਲਦੇ ਮੱਥੇ ਤੇ ਮਾਂ ਨੇ ਹੱਥ ਰੱਖਿਆ ਹੈ
ਸਾਰੇ ਜੱਗ ਦੀਆਂ ਗੱਡੀਆਂ ਦਾ ਖਡ਼ਕਾ ਇੱਕੋ ਜਿਹਾ ਆਖਰ ਦੇਰ ਸਵੇਰੇ ਇੱਕੋ ਥਾਂ ਤੇ ਜਾ ਕੇ ਮੁੱਕ ਜਾਂਦਾ ਹੈ
- Posted on:
- May 29, 2006
- Length:
- 1 minute read, 63 words
- Categories:
- Amarjit Chandan journey Poetry Poetry
- See Also: