Heritage

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

Bhagat Singh’s Shirt, Ludhiana, November 2009 - Picture Amarjit Chandan ਅਮਰਜੀਤ ਚੰਦਨ ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ ਸਮਝ ਨਹੀਂ ਸੀ ਆਂਦੀ ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ ਨੂਰਾਨੀ ਬੰਦਾ ਝੱਗਾ ਖ਼ਾਕੀ ਛਡ ਤੁਰਿਆ ਅਣਮੋਲ ਨਿਸ਼ਾਨੀ ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰ ਬੋਝੇ ਵਿਚ ਸਨ ਦਿਲ ਧੜਕਣਾਂ ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈ