ਕੀ ਕਰਨਾ ਲੋੜੀਏ? - ਜੌਂ-ਲੂਕ ਗੋਦਾਰਦ

By ਜੌਂ-ਲੂਕ ਗੋਦਾਰਦ in Translation Manifesto Cinema

September 30, 2022 Jasdeep Singh

 1. ਸਾਨੂੰ ਸਿਆਸੀ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ

 2. ਸਾਨੂੰ ਫ਼ਿਲਮਾਂ ਸਿਆਸਤ ਨਾਲ਼ ਬਣਾਉਣੀਆਂ ਚਾਹੀਦੀਆਂ ਹਨ

 3. 1 ਅਤੇ 2 ਇਕ ਦੂਜੇ ਦੇ ਉਲਟ ਹਨ ਅਤੇ ਦੁਨੀਆਂ ਬਾਰੇ ਸਮਝ ਦੇ ਦੋ ਉਲਟ ਧੁਰਿਆਂ ਤੇ ਹਨ

 4. 1 ਦੁਨੀਆਂ ਬਾਰੇ ਅਧਿਆਤਮਿਕ ਅਤੇ ਰਹੱਸਵਾਦੀ ਪਹੁੰਚ ਵਿਚੋਂ ਹੈ

 5. 2 ਦੁਨੀਆਂ ਬਾਰੇ ਮਾਰਕਸੀ ਅਤੇ ਤਰਕਵਾਦੀ ਪਹੁੰਚ ਵਿਚੋਂ ਹੈ

 6. ਮਾਰਕਸਵਾਦ, ਅਧਿਆਤਮ ਖ਼ਿਲਾਫ਼ ਅਤੇ ਤਰਕਵਾਦ, ਰਹੱਸਵਾਦ ਖ਼ਿਲਾਫ਼ ਸੰਘਰਸ਼ ਵਿਚ ਰਹਿੰਦੇ ਹਨ

 7. ਇਹ ਸੰਘਰਸ਼ ਪੁਰਾਣੇ ਅਤੇ ਨਵੇਂ ਵਿਚਾਲੇ, ਜਾਂ ਪੁਰਾਣੇ ਵਿਚਾਰਾਂ ਅਤੇ ਨਵੇਂ ਵਿਚਾਰਾਂ ਵਿਚਾਲੇ ਸੰਘਰਸ਼ ਹੈ

 8. ਬੰਦੇ ਦੀ ਸਮਾਜੀ ਹੋਣੀ ਉਸ ਦੇ ਵਿਚਾਰ ਤੈਅ ਕਰਦੀ ਹੈ

 9. ਪੁਰਾਣੇ ਅਤੇ ਨਵੇਂ ਵਿਚਾਲੇ ਸੰਘਰਸ਼, ਜਮਾਤੀ ਸੰਘਰਸ਼ ਹੈ

 10. 1 ਕਰਨਾ, ਧਨਾਡ ਜਮਾਤ ਦਾ ਬਣ ਕੇ ਰਹਿਣਾ ਹੈ

 11. 2 ਕਰਨਾ, ਕਿਰਤੀਆਂ ਦੀ ਧਿਰ ਬਣ ਜਾਣਾ ਹੈ

 12. 1 ਕਰਨਾ, ਹਾਲਤਾਂ ਨੂੰ ਬਿਆਨ ਕਰਨਾ ਹੈ

 13. 2 ਕਰਨਾ, ਨਰੋਈ ਹਾਲਤ ਦਾ ਨਰੋਆ ਮੁਲਾਂਕਣ ਕਰਨਾ ਹੈ

 14. 1 ਕਰਨਾ, ‘ਬ੍ਰਿਟਿਸ਼ ਸਾਊਂਡਜ’ ਫ਼ਿਲਮ ਬਣਾਉਣਾ ਹੈ

 15. 2 ਕਰਨਾ, ‘ਬ੍ਰਿਟਿਸ਼ ਸਾਊਂਡਜ’ ਨੂੰ ਬਰਤਾਨਵੀ ਟੈਲੀਵਿਜ਼ਨ 'ਤੇ ਦਿਖਾਉਣ ਦਾ ਸੰਘਰਸ਼ ਕਰਨਾ ਹੈ

 16. 1 ਕਰਨਾ, ਦੁਨੀਆਂ ਦੇ ਕਾਇਦੇ ਕਾਨੂੰਨਾਂ ਨੂੰ ਸਮਝ ਕੇ ਦੁਨੀਆ ਦੀ ਵਿਆਖਿਆ ਕਰਨਾ ਹੈ

 17. 2 ਕਰਨਾ, ਦੁਨੀਆਂ ਦੇ ਕਾਇਦੇ ਕਾਨੂੰਨਾਂ ਨੂੰ ਸਮਝ ਕੇ ਦੁਨੀਆ ਬਦਲਣਾ ਹੈ

 18. 1 ਕਰਨਾ, ਦੁਨੀਆਂ ਦੀਆਂ ਦੁਸ਼ਵਾਰੀਆਂ ਨੂੰ ਦਿਖਾਉਣਾ ਹੈ

 19. 2 ਕਰਨਾ, ਦੁਨੀਆਂ ਦੇ ਹੱਕਾਂ ਲਈ ਲੜਦੇ ਲੋਕਾਂ ਨੂੰ ਦਿਖਾਉਣਾ ਹੈ

 20. 2 ਕਰਨਾ, ਆਲੋਚਨਾ ਅਤੇ ਸਵੈ-ਆਲੋਚਨਾ ਦੇ ਹਥਿਆਰਾਂ ਨਾਲ਼ 1 ਨੂੰ ਤਬਾਹ ਕਰਨਾਂ ਹੈ

 21. 1 ਕਰਨਾ, ਸੱਚ ਦੇ ਨਾਂ ‘ਤੇ ਘਟਨਾਵਾਂ ਨੂੰ ਪੂਰੀ ਤਰਾਂ ਪੇਸ਼ ਕਰਨਾ ਹੈ

 22. 2 ਕਰਨਾ, ਸੱਚ ਦੇ ਨਾਂ ‘ਤੇ ਮਨਘੜਤ ਤਸਵੀਰਾਂ ਨਾ ਬਨਾਉਣਾ ਹੈ  

 23. 1 ਕਰਨਾ, ਇਹ ਕਹਿਣਾ ਹੈ ਕਿ ਚੀਜਾਂ ਕਿਵੇਂ ਹਨ (ਬ੍ਰੈਖਤ)

 24. 2 ਕਰਨਾ, ਇਹ ਕਹਿਣਾ ਹੈ ਕਿ ਚੀਜਾਂ ਅਸਲ ਵਿਚ ਕਿਵੇਂ ਹਨ (ਬ੍ਰੈਖਤ)

 25. 2 ਕਰਨਾ, ਫ਼ਿਲਮ ਸ਼ੂਟ ਕਰਨ ਤੋਂ ਪਹਿਲਾਂ ਹੀ ਐਡਿਟ ਕਰਨਾ ਹੈ, ਸ਼ੂਟ ਦੇ ਦੌਰਾਨ ਐਡਿਟ ਕਰਨਾ, ਅਤੇ ਸ਼ੂਟ ਤੋਂ ਬਾਅਦ ਵੀ ਐਡਿਟ ਕਰਨਾ ਹੈ (ਜ਼ੀਗਾ ਵਰਤੋਵ)

 26. 1 ਕਰਨਾ, ਬਣਾਉਣ ਤੋਂ ਪਹਿਲਾਂ ਹੀ ਫ਼ਿਲਮ ਨੂੰ ਵੇਚ ਦੇਣਾ ਹੈ

 27. 2 ਕਰਨਾ, ਵੇਚਣ ਤੋਂ ਪਹਿਲਾਂ ਫ਼ਿਲਮ ਨੂੰ ਬਣਾਉਣਾ ਹੈ, ਅਤੇ ਅਤੇ ਬਣਾਉਣ ਵੇਲੇ ਇਹ ਸਿਧਾਂਤ ਸਿੱਖਣਾ ਹੈ: ਇਹ ਫ਼ਿਲਮ ਹੈ ਜਿਹੜੀ ਇਸਦੀ ਵਿਕਰੀ ਤੈਅ ਕਰਦੀ ਹੈ
  ਇਹ ਸਿਆਸਤ ਹੈ ਜਿਹੜੀ ਅਰਥਚਾਰਾ ਤੈਅ ਕਰਦੀ ਹੈ

 28. 1 ਕਰਨਾ, ਫ਼ਿਲਮ ਪਾੜ੍ਹਿਆਂ ਦਾ ਇਹ ਲਿਖਣਾ ਹੈ: ਵਿਦਿਆਰਥੀ-ਮਜ਼ਦੂਰ-ਏਕਤਾ

 29. 2 ਕਰਨਾ, ਇਹ ਜਾਨਣਾ ਹੈ ਕੀ ਏਕਤਾ ਦੋ ਵਿਰੋਧੀ ਧਿਰਾਂ ਦਾ ਇਹ ਜਾਨਣ ਦਾ ਸੰਘਰਸ਼ ਹੈ (ਲੈਨਿਨ) ਕਿ ਦੋਨੇ ਧਿਰਾਂ ਇੱਕ ਹੀ ਹਨ

 30. 2 ਕਰਨਾ, ਜਮਾਤਾਂ ਵਿਚਲੀ ਕਸ਼ਮਕਸ਼ ਨੂੰ ਤਸਵੀਰਾਂ ਅਤੇ ਧ੍ਵਨੀਆਂ ਰਾਹੀਂ ਸਮਝਣਾ ਹੈ

 31. 2 ਕਰਨਾ, ਉਪਜ ਅਤੇ ਉਪਜਾਉਣ ਵਾਲਿਆਂ ਦੇ ਰਿਸ਼ਤੇ ਵਿਚਲੀ ਕਸ਼ਮਕਸ਼ ਨੂੰ ਸਮਝਣਾ ਹੈ

 32. 2 ਕਰਨਾ, ਇਹ ਜਾਨਣਾ ਹੈ ਕਿ ਅਸੀਂ ਕਿੱਥੇ ਹਾਂ, ਅਤੇ ਅਸੀਂ ਕਿਸ ਹਾਲਾਤ ਚੋਂ ਆਏ ਹਾਂ, ਫ਼ਿਲਮ ਬਣਨ ਦੀ ਕਿਰਿਆ ਵਿਚ ਆਪਣੀ ਥਾਂ ਨੂੰ ਸਮਝ ਕੇ ਇਸ ਨੂੰ ਬਦਲਣ ਦਾ ਉਜਰ ਕਰਨਾ ਹੈ

 33. 2 ਕਰਨਾ, ਇਨਕਲਾਬੀ ਸੰਘਰਸ਼ਾਂ ਦੇ ਇਤਿਹਾਸ ਬਾਰੇ ਸਮਝਣਾ ਅਤੇ ਉਹਨਾਂ ਤੋਂ ਸੇਧ ਲੈਣਾ ਹੈ

 34. 2 ਕਰਨਾ, ਇਨਕਲਾਬੀ ਸੰਘਰਸ਼ਾਂ ਅਤੇ ਉਹਨਾਂ ਦੇ ਇਤਿਹਾਸ ਬਾਰੇ ਸਾਇੰਸੀ ਸਮਝ ਪੈਦਾ ਕਰਨਾ ਹੈ

 35. 2 ਕਰਨਾ, ਇਹ ਜਾਨਣਾ ਹੈ ਕਿ ਫ਼ਿਲਮਾਂ ਬਣਾਉਣਾ ਦੋਇਮ ਹੈ, ਅਤੇ ਇਨਕਲਾਬ ਦੇ ਕਾਰਜ ਵਿਚ ਵਰਤਿਆ ਜਾ ਸਕਣ ਵਾਲ਼ਾ ਪੁਰਜਾ ਹੈ

 36. 2 ਕਰਨਾ, ਤਸਵੀਰਾਂ ਅਤੇ ਧ੍ਵਨੀਆਂ ਨੂੰ ਜ਼ਬਾੜਿਆਂ ਅਤੇ ਦੰਦਾ ਵਾਂਙ ਵੱਢਣ ਲਈ ਵਰਤਣਾ ਹੈ

 37. 1 ਕਰਨਾ, ਸਿਰਫ ਆਪਣੀਆਂ ਅੱਖਾਂ ਅਤੇ ਕੰਨ ਖੋਲਣਾ ਹੈ

 38. 2 ਕਰਨਾ, ਕਾਮਰੇਡ ਕਿਆਂਗ ਸਿੰਗ ਦੀਆਂ ਰਿਪੋਰਟਾਂ ਪੜ੍ਹਨਾ ਹੈ

 39. 2 ਕਰਨਾ, ਜੁਝਾਰੂ ਹੋਣਾ ਹੈਜਨਵਰੀ 1970 ਦੀ ਲਿਖਤ, ਪੀਟਰ ਵਾਈਟਹੈੱਡ ਦੇ ਰਸਾਲੇ ਆਫ਼ਟਰਇਮੇਜ ਵਾਸਤੇ ਸਾਈਮਨ ਫ਼ੀਲਡ ਅਤੇ ਪੀਟਰ ਸੈਂਸਬਰੀ ਦੇ ਕਹਿਣ ਤੇ; ਅਪ੍ਰੈਲ 1970 ਵਿਚ ਆਫ਼ਟਰਇਮੇਜ ਨੰ: 1 ਵਿਚ ਛਪੀ

ਫਰਾਂਸੀਸੀ ਤੋਂ ਅੰਗਰੇਜੀ ਅਨੁਵਾਦ: ਮੋ ਟੀਟਲਬੌਮ

ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਜਸਦੀਪ ਸਿੰਘ, ਸਤੰਬਰ 2022


ਨੋਟ

14/15: ਬ੍ਰਿਟਿਸ਼ ਸਾਊਂਡਜ, ਸੰਨ 1969 ਵਿਚ ਬਣੀ ਜ਼ੀਗਾ ਵਰਤੋਵ ਗਰੁੱਪ ਦੀ ਤੀਜੀ ਫ਼ਿਲਮ। ਇੰਗਲੈਡ ਵਿਚ ਬਣਾਈ ਗਈ ਇਹ ਦਸਤਾਵੇਜੀ ਫ਼ਿਲਮ ਵਾਹਨ ਕਾਰਖਾਨੇ ਦੀ ਅਸੈਂਬਲੀ ਲਾਈਨ ਦੀ ਦਿਨਚਰਿਆ, ਸਰਮਾਏਦਾਰੀ ਸਮਾਜ ਵਿਚ ਔਰਤ ਦੀ ਹਾਲਤ, ਜਮਾਤੀ ਸਮਝ ਅਤੇ ਸਿਆਸੀ ਤੌਰ ਤੇ ਜੱਥੇਬੰਦ ਹੋਣ ਦੀ ਲੋੜ ਨੂੰ; ਜਮਾਤੀ ਸੰਘਰਸ਼ ਅਤੇ ਕਮਿਊਨਿਸਟ ਮੈਨੀਫੈਸਟੋ ਦੀ ਟੇਕ ਵਿਚ ਵਿਚਾਰਦੀ ਹੈ। ਇਸ ਫ਼ਿਲਮ ਨੂੰ ਇਕ ਬਰਤਾਨਵੀ ਟੀਵੀ ਚੈਨਲ ਨੇ ਦਿਖਾਉਣ ਤੋਂ ਮਨਾ ਕਰ ਦਿੱਤਾ ਸੀ।

23/24: “ਯਥਾਰਥਵਾਦ ਜਾਂ ਰੀਅਲਿਜਮ ਦਾ ਮਤਲਬ ਅਸਲ ਚੀਜਾਂ ਦਿਖਾਉਣਾ ਨਹੀਂ, ਪਰ ਇਹ ਦਿਖਾਉਣਾ ਹੈ ਕਿ ਚੀਜਾਂ ਅਸਲ ਵਿਚ ਕਿਵੇਂ ਹਨ” - ਬ੍ਰਤੋਲਤ ਬਰੈਖਤ

25: ਵਰਤੋਵ ਦੀ ਲਿਖਤ “ਕੀਨੋ ਆਈ ਗਰੁੱਪਾਂ ਨੂੰ ਸਲਾਹ” “Provisional Instructions to Kino-Eye Groups” (1926) ਦੇ ਹਵਾਲੇ ਤੋਂ

29: ਲੈਨਿਨ ਮੁਤਾਬਿਕ, “ਡਾਇਲੈਕਟਿਕਸ ਵਿਰੋਧੀ ਧਿਰਾਂ ਦੀ ਇਕਾਈ ਦਾ ਸਿਧਾਂਤ ਹੈ” ( 1961)

38: ਕਿਆਂਗ ਸਿੰਗ ਜਾਂ ਜਿਆਂਗ ਕਿੰਗ, ਮਾਓ ਜੇ ਤੁੰਗ ਦੀ ਆਖਰੀ ਪਤਨੀ ਸੀ, ਉਹ ਕਲਚਰਲ ਇਨਕਲਾਬ (1966-76) ਵਿਚ ਰੋਲ ਨਿਭਾਉਣ ਅਤੇ “ਗੈਂਗ ਆਫ਼ ਫੋਰ” ਸਿਆਸੀ ਜੁੰਡਲੀ ਬਣਾਉਣ ਵਾਸਤੇ ਜਾਣੀ ਜਾਂਦੀ ਹੈ।


ਬ੍ਰਿਟਿਸ਼ ਸਾਊਂਡਜ - ਜ਼ੀਗਾ ਵਰਤੋਵ ਗਰੁੱਪ/ਜੌਂ-ਲੂਕ ਗੋਦਾਰਦ (49:35)


ਮੂਲ਼ ਸਰੋਤ: “Jean-Luc Godard | What Is to Be Done? // British Sounds, by J.-L. Godard [DVG].” BLACKOUT ((Poetry & Politics)), BLACKOUT ((poetry & politics)), 21 Oct. 2018, my-blackout.com/2018/10/21/jean-luc-godard-what-is-to-be-done-british-sounds-by-j-l-godard-dvg/.

ਅੰਗਰੇਜ਼ੀ ਅਨੁਵਾਦ ਪੜੋ

Posted on:
September 30, 2022
Length:
4 minute read, 776 words
Categories:
Translation Manifesto Cinema
See Also: