socialism on Jasdeep Singh
    <language>en</language>
ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ / Communal Riots and Their Solutions
ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ   [1919 ਦੇ ਜ਼ਲ੍ਹਿਆਂਵਾਲ਼ੇ ਕਾਂਡ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਫਿਰਕੂ ਵੰਡੀਆਂ ਦੀ ਸਿਆਸਤ ਤੇਜ ਕਰ ਦਿੱਤੀ ਸੀ। ਇਸੇ ਦੇ ਅਸਰ ਹੇਠ 1924 ਵਿੱਚ ਕੋਹਾਟ ਦੇ ਮੁਕਾਮ ‘ਤੇ ਬਹੁਤ ਹੀ ਗ਼ੈਰ ਇਨਸਾਨੀ ਢੰਗ ਨਾਲ਼ ਮੁਸਲਮਾਨ ਹਿੰਦੂ ਦੰਗੇ ਹੋਏ। ਇਸ ਦੇ ਬਾਅਦ ਕੌਮੀ ਸਿਆਸੀ ਚੇਤਨਾ ਵਿੱਚ ਫਿਰਕੂ ਫਸਾਦਾਂ ‘ਤੇ ਖ਼ੂਬ ਬਹਿਸ ਚੱਲੀ। ਇਨ੍ਹਾਂ ਨੂੰ ਖ਼ਤਮ ਕਰਨ ਦੀ ਲੋੜ ਤਾਂ ਸਭ ਨੇ ਮਹਿਸੂਸ ਕੀਤੀ ਪਰ ਕਾਂਗਰਸ ਆਗੂਆਂ ਨੇ ਸਿਰਫ ਮੁਸਲਮਾਨ, ਹਿੰਦੂ ਆਗੂਆਂ ਵਿੱਚ ਸੁਲਾਹਨਾਮਾ ਲਿਖਾ ਕੇ ਫਸਾਦਾਂ ਨੂੰ ਰੋਕਣ ਦੇ ਯਤਨ ਕੀਤੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੇ ਇਹ ਲੇਖ ਲਿਖਿਆ ਜੋ ਜੂਨ, 1927 ਦੇ ‘ਕਿਰਤੀ’ ਵਿੱਚ ਛਪਿਆ ਸੀ। ਅੱਜ ਲਗਭਗ 90 ਸਾਲ ਬੀਤਣ ਮਗਰੋਂ ਵੀ ਇਸ ਵਿਚਲੇ ਵਿਚਾਰ ਬਹੁਤ ਸਾਰਥਕਤਾ ਰੱਖਦੇ ਹਨ। - ਸੰਪਾਦਕ ਲਲਕਾਰ ]</description>
ਕੁੜੀ ਤੇ ਨ੍ਹੇਰੀ / kudi te nerhi
      <description>ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਹੈ ਕਹਿੰਦੀ ਹੈ ਨ੍ਹੇਰੀ ਆਏਗੀ ਸਾਰੇ ਗੰਦ ਪੈ ਜਾਏਗਾ ਅਮਲਤਾਸ ਦੇ ਸੋਹਣੇ ਸੋਹਣੇ ਫੁਲ ਝੜ ਜਾਣਗੇ ਰੁੱਖਾਂ ਦੇ ਟਾਹਣੇ ਟੁੱਟ ਜਾਣਗੇ ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ ਨ੍ਹੇਰੀ ਆਏਗੀ ਨਾਲ ਵਰਖਾ ਲਿਆਏ ਗੀ ਸਾਰੇ ਠੰਡ ਵਰਤ ਜਾਏਗੀ ਅਮਲਤਾਸ ਦੀਆਂ ਨਾੜਾਂ ਵਿੱਚ ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ ਫੁੱਲ ਹੋਰ ਸੋਹਣੇ ਹੋਣਗੇ ਹੋਰ ਗੂਹੜੇ ਪੀਲੇ ਇਹ ਕੁੜੀ ਨਹੀਂ ਜਾਣਦੀ
- ਅਮਰਜੀਤ ਚੰਦਨ
Eh kudi nerhi ton bahut dardi hai Kahindi hai nerhi aayegi saare gand pai jaayega amaltaas de sohne sohne phull jharh jaangey rukhaan de taahne tutt jaange pankheroo marr jaange</description>
ਅਮਰੀਕਾ - ਸੰਤੋਖ ਸਿੰਘ ਧੀਰ
      <description>ਇੱਕ ਅਮਰੀਕਾ ਚੰਦਰਾ, ਜਿੱਥੇ ਵਸੇ ਹੰਕਾਰ | ਇੱਕ ਅਮਰੀਕਾ ਪਿਆਰੜਾ, ਜੀਹਨੂੰ ਸਾਰੇ ਜਗ ਦਾ ਪਿਆਰ | ਇੱਕ ਅਮਰੀਕਾ ਤੱਕਿਆ, ਵਸਦੇ ਨੇ ਸ਼ੈਤਾਨ | ਇੱਕ ਅਮਰੀਕਾ ਮਹਿਕਦਾ, ਸਾਇੰਸ ਹੁਨਰ ਗਿਆਨ | ਇੱਕ ਅਮਰੀਕਾ ਸੜ ਰਿਹਾ, ਵਸਦੇ ਕਾਲੇ ਨਾਗ | ਇੱਕ ਅਮਰੀਕਾ ਟਹਿਕਦਾ, ਕਵਿਤਾ ਨਾਟਕ ਰਾਗ | ਇੱਕ ਅਮਰੀਕਾ ਕਰ ਰਿਹਾ, ਐਟਮ ਬੰਬ ਤਿਆਰ | ਇੱਕ ਅਮਰੀਕਾ ਜਨਮਦਾ, ਅਮਨਾਂ ਦੇ ਅਵਤਾਰ | ਇੱਕ ਅਮਰੀਕਾ ਮਰ ਰਿਹਾ, ਜਿਓਂ ਪਾਣੀ ਤੇ ਲੀਕ | ਇੱਕ ਨੇ ਜੀਓਣਾ ਸਾਥੀਓ , ਰਹਿੰਦੀ ਦੁਨੀਆ ਤੀਕ |</description>
ਸਾਈਕਲ ਚਲਾਉਂਦਿਆਂ
      <description>ਸਿਖਰ ਦੁਪਿਹਰੇ, ਸਾਹਮਣੀ ਹਵਾ ਵਿੱਚ ਸਾਈਕਲ ਚਲਾਉਂਦਿਆਂ ਤੁਸੀਂ ਮਹਿਸੂਸ ਕਰਦੇ ਹੋ, ਸੜਕ ਜਿਵੇਂ ਕਾਲੀ ਦਲ-ਦਲ ਹੈ ਜਿਸ ਵਿੱਚ ਖੁੱਭਦਾ ਹੀ ਜਾ ਰਿਹੈ, ਕਿਸ਼ਤਾਂ ਤੇ ਲਿਅਾ ਤੁਹਾਡਾ ਸਾਈਕਲ
ਸਾਈਕਲ ਚਲਾਉਂਦਿਆਂ ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ
ਸਾਈਕਲ ਚਲਾਉਂਦਿਆਂ ਤੁਸੀਂ ਕਾਮਰੇਡ ਵਿੱਦਿਆ ਰਤਨ ਨੂੰ ਯਾਦ ਕਰਦੇ ਓ ਜੋ ਕਮਿਊਨਿਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਲਿਖੀ ਲੰਬੀ ਕਵਿਤਾ ਸੁਣਾਉਂਦਾ ਹੁੰਦਾ ਸੀ ਓਹਦੇ ਦੋਵੇਂ ਹੱਥ ਨਹੀਂ ਸਨ ਹੁਣ ਤਾਂ ਮੁੱਦਤ ਹੋ ਗਈ ਵਿੱਦਿਆ ਰਤਨ ਬਾਰੇ ਵੀ ਕੁਝ ਸੁਣਿਆਂ</description>