Shah Hussain on Jasdeep Singh
    <language>en</language>
Wat Na Dunia Aawan
      <description>ਵੱਤ ਨ ਦੁਨੀਆਂ ਆਵਣ ।
ਸਦਾ ਨ ਫੁਲੇ ਤੋਰੀਆ,
ਸਦਾ ਨ ਲੱਗੇ ਸਾਵਣ ।ਰਹਾਉ।
ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੂੰ ਝੂਠ ਕਮਾਵਣ ।
ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣ ।
ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਜੰਗਲ ਜਾਇ ਸਮਾਵਣ ।
 وتّ ن دنیاں آون ۔
سدا ن پھلے توریا،
سدا ن لگے ساون ۔رہاؤ۔
ایہہ جوبن تیرا چار دہاڑے،
کاہے کوں جھوٹھ کماون ۔</description>
Joban Dhan Thagg Hai
      <description>ਤੁਸੀਂ ਮਤਿ ਕੋਈ ਕਰੋ ਗੁਮਾਨ,
ਜੋਬਨ ਧਨ ਠੱਗੁ ਹੈ ।1।ਰਹਾਉ।
ਹੰਸਾਂ ਦੇ ਭੁਲਾਵੇ ਭੁਲੀ,
ਝੋਲੀ ਲੀਤਾ ਬੱਗ ਹੈ ।1।
ਪੱਬਣ ਪੱਤ੍ਰ ਉਪਰਿ ਮੌਤ,
ਤਿਵਹੀਂ ਸਾਰਾ ਜੱਗ ਹੈ ।2।
ਨਿੰਦਿਆ ਧ੍ਰੋਹ ਬਖੀਲੀ ਚੁਗਲੀ,
ਨਿੱਤ ਕਰਦਾ ਫਿਰਦਾ ਠੱਗ ਹੈ ।3।
ਕਹੈ ਹੁਸੈਨ ਸੇਈ ਜੱਗ ਆਏ,
ਜਿਨ੍ਹਾਂ ਪਛਾਤਾ ਰੱਬ ਹੈ ।4।
 تسیں متِ کوئی کرو گمان،
جوبن دھن ٹھگُ ہے ۔1۔رہاؤ۔
ہنساں دے بھلاوے بھلی،
جھولی لیتا بگّ ہے ۔1۔</description>
Jahan Dekho Tahan Kapat Hai
      <description>ਜਹਾਂ ਦੇਖੋ ਤਹਾਂ ਕਪਟ ਹੈ,
ਕਹੂੰ ਨ ਪਇਓ ਚੈਨ।
ਦਗ਼ਾਬਾਜ਼ ਸੰਸਾਰ ਤੇ,
ਗੋਸ਼ਾ ਪਕੜਿ ਹੁਸੈਨ ।ਰਹਾਉ।
ਮਨ ਚਾਹੇ ਮਹਿਬੂਬ ਕੋ,
ਤਨ ਚਾਹੇ ਸੁਖ ਚੈਨ ।1।
ਦੋਇ ਰਾਜੇ ਕੀ ਸੀਂਧ ਮੈਂ,
ਕੈਸੇ ਬਣੇ ਹੁਸੈਨ ।2।
 جہاں دیکھو تہاں کپٹ ہے،
کہوں ن پئیو چین ۔
دغاباز سنسار تے،
گوشہ پکڑِ حسین ۔رہاؤ۔
من چاہے محبوب کو،
تن چاہے سکھ چین ۔1۔
دوئ راجے کی سیندھ میں</description>
Albeli Kion Katte
      <description>ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ, ਅਲਬੇਲੀ ਕਿਉਂ ਕੱਤੇ ।ਰਹਾਉ।
ਲੱਗਾ ਇਸ਼ਕ ਚੁੱਕੀ ਮਸਲਾਹਤ, ਬਿਸਰੀਆਂ ਪੰਜੇ ਸੱਤੇ ।1।
ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ, ਅਲਬੇਲੀ ਕਿਉਂ ਕੱਤੇ
ਘਾਇਲੁ ਮਾਇਲੁ ਫਿਰੈ ਦਿਵਾਨੀ, ਚਰਖੇ ਤੰਦ ਨ ਘੱਤੇ ।2।
ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ, ਅਲਬੇਲੀ ਕਿਉਂ ਕੱਤੇ
ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ, ਜਾਂ ਸਿਰੀ ਆਹੇ ਨ ਛੱਤੇ ।3।
ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ, ਅਲਬੇਲੀ ਕਿਉਂ ਕੱਤੇ</description>
Chande Hazaar Aalam
      <description>ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ ।
ਚਰੇਂਦੀ ਆਈ ਲੇਲੜੇ, ਤੁਮੇਂਦੀ ਉੱਨ ਕੁੜੇ ।ਰਹਾਉ।
ਉੱਚੀ ਘਾਟੀ ਚੜ੍ਹਦਿਆਂ, ਤੇਰੇ ਕੰਡੇ ਪੈਰ ਪੁੜੇ ।
ਤੈਂ ਜੇਹਾ ਮੈਂ ਕੋਈ ਨ ਡਿੱਠਾ, ਅੱਗੇ ਹੋਇ ਮੁੜੇ ।1।
ਬਿਨਾਂ ਅਮਲਾਂ ਆਦਮੀ, ਵੈਂਦੇ ਕੱਖੁ ਲੁੜੇ ।
ਪੀਰ ਪੈਕੰਬਰ ਅਉਲੀਏ, ਦਰਗਹ ਜਾਇ ਵੜੇ ।2।
ਸਭੇ ਪਾਣੀ ਹਾਰੀਆਂ, ਰੰਗਾ ਰੰਗ ਘੜੇ ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ, ਦਰਗਹ ਵੰਜ ਖੜੇ ।3।
 چندیں ہزار عالمُ توں کیہڑیاں کڑے ۔</description>
Kaun Kise Naal Russe
      <description>ਦੁਨੀਆਂ ਜੀਵਣ ਚਾਰ ਦਿਹਾੜੇ, ਕਉਣ ਕਿਸ ਨਾਲ ਰੁੱਸੇ ।ਰਹਾਉ।
ਜਿਹ ਵੱਲ ਵੰਜਾਂ ਮਉਤ ਤਿਤੇ ਵੱਲ, ਜੀਵਨ ਕੋਈ ਨ ਦੱਸੇ ।1।
ਸਰ ਪਰ ਲੱਦਣਾ ਏਸ ਜਹਾਨੋਂ, ਰਹਿਣਾ ਨਾਹੀਂ ਕਿੱਸੇ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ, ਮਉਤ ਵਟੈਂਦੜੀ ਰੱਸੇ ।3।
 دنیاں جیون چار دہاڑے، کؤن کس نال رسے ۔رہاؤ۔
جہ ولّ ونجاں مؤت تتے ولّ، جیون کوئی ن دسے ۔1۔
سر پر لدنا ایس جہانوں، رہنا ناہیں قصے ۔2۔</description>
Jeevain Taan Darda Raho vo
      <description>ਜਾਂ ਜੀਵੈਂ ਤਾਂ ਡਰਦਾ ਰਹੁ ਵੋ ।ਰਹਾਉ।
ਬਾਂਦਰ ਬਾਜੀ ਕਰੈ ਬਜਾਰੀ, ਸਹਿਲ ਨਹੀਂ ਉਥੈ ਲਾਵਨ ਯਾਰੀ,
ਰਹੁ ਵੋ ਅਡਕ ਵਛੇੜ ਅਨਾੜੀ, ਕਢਿ ਨ ਗਰਦਨ ਸਿਧਾ ਵਹੁ ਵੋ ।1।
ਨੇਹੀ ਸਿਰ ਤੇ ਨਾਉਂ ਧਰਾਵਨ, ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਨ, ਗਲਿ ਨ ਤੈਨੂੰ ਬਣਦੀ ਓਹੁ ਵੋ ।2।
ਦਰ ਮੈਦਾਨ ਮੁਹੱਬਤ ਜਾਤੀ, ਸਹਿਲ ਨਹੀਂ ਉਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੈ ਕਾਤੀ, ਮੁਢਿ ਕਲੇਜੇ ਦੇ ਅੰਦਰ ਡਹੁ ਵੋ ।3।</description>
Dua Faqiran Di Aiha
      <description>ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ, ਕਬਹੂੰ ਨ ਥੀਵੈ ਬੇਹਾ ।1|
ਤੈਨੂੰ ਰੱਬ ਨਾ ਭੁੱਲੀ ਦੁਆਇ ਫ਼ਕੀਰਾਂ ਦੀ ਏਹਾ ।2।ਰਹਾਉ।
ਹੋਰਨਾਂ ਨਾਲ ਹਸੰਦੀ ਖਿਡੰਦੀ, ਸਾਹਾਂ ਥੋਂ ਘੁੰਗਟ ਕੇਹਾ ।3।
ਸ਼ਹੁ ਨਾਲ ਤੂੰ ਮੂਲ ਨ ਬੋਲੈਂ, ਏਹ ਗੁਮਾਨ ਕਿਵੇਹਾ ।4।
ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕੇਹਾ ।5।
ਉੱਛਲ ਨਦੀਆਂ ਤਾਰੂ ਹੋਈਆਂ, ਵਿਚ ਬਰੇਤਾ ਕੇਹਾ ।6।
ਆਪ ਖਾਨੀਂ ਹੈਂ ਦੁੱਧ ਮਲੀਦਾ, ਸ਼ਾਹਾਂ ਨੂੰ ਟੁੱਕਰ ਬੇਹਾ ।7।
ਕਹੈ ਹੁਸੈਨ ਫ਼ਕੀਰ ਸਾਂਈਂ ਦਾ, ਮਰ ਜਾਣਾ ਤੇ ਮਾਣਾ ਕੇਹਾ ।8।</description>
Thohdi Reh Gayi Raatri
      <description>1 ਥੋਹੜੀ ਰਹਿ ਗਈਓ ਰਾਤੜੀ, ਸਹੁ ਰਾਵਿਓ ਨਾਹੀਂ ।
2 ਧੰਨ ਸੋਈ ਸੁਹਾਗਣੀ, ਜਿਨ ਪੀਆ ਗਲਿ ਬਾਹੀਂ ।ਰਹਾਉ।
3 ਇਕ ਅੰਨ੍ਹੇਰੀ ਕੋਠੜੀ, ਦੂਜਾ ਦੀਵਾ ਨ ਬਾਤੀ ।
4 ਬਾਂਹੁ ਪਕੜਿ ਜਮੁ ਲੈ ਚਲੇ, ਕੋਈ ਸੰਗਿ ਨ ਸਾਥੀ ।1।
5 ਸੁਤੀ ਰਹੀ ਕੁਲਖਣੀ, ਜਾਗੀ ਵਡਿ ਭਾਗੀ ।
6 ਜਾਗਨਿ ਕੀ ਬਿਧਿ ਸੋ ਲਹੈ, ਜਿਸ ਅੰਤਰ ਲਾਗੀ ।2।
7 ਕਹੈ ਹੁਸੈਨ ਸਹੇਲੀਓ, ਸਹੁ ਕਿਤ ਬਿਧਿ ਪਈਐ ।
8 ਕਰ ਸਾਹਿਬ ਦੀ ਬੰਦਗੀ, ਰੈਣ ਜਾਗ੍ਰਤਿ ਰਹੀਐ ।3।</description>
Jis Nagri Thakur Jas Naahi
      <description>**1 ਜਿਸ ਨਗਰੀ ਠਾਕੁਰ ਜਸੁ ਨਾਹੀਂ, 2 ਸੋ ਕਾਕਰ ਕੂਕਰ ਬਸਤੀ ਹੈ । 3 ਅਗਰ ਚੰਦਨ ਕੀ ਸਾਰੁ ਨ ਜਾਣੈ, 4 ਪਾਥਰ ਸੇਤੀ ਘਸਤੀ ਹੈ । 5 ਛੈਲਾਂ ਸੇਤੀ ਘੁੰਘਟ ਕਾਢੇ, 6 ਬੈਲਾਂ ਸੇਤੀ ਹਸਤੀ ਹੈ । 7 ਕਹੈ ਹੁਸੈਨ ਫ਼ਕੀਰ ਸਾਂਈਂ ਦਾ, 8 ਸਵਾ ਸੇਰ ਕੀ ਮਸਤੀ ਹੈ ।** **1 جس نگری ٹھاکر جسُ ناہیں سو کاکر کوکر بستی ہے ۔2
3 اگر چندن کی سارُ ن جانے 4 پاتھر سیتی گھستی ہے ۔</description>
Asin Burian Ve Loka
      <description>ਬੁਰੀਆਂ ਬੁਰੀਆਂ ਬੁਰੀਆਂ ਵੇ, ਅਸੀਂ ਬੁਰੀਆਂ ਵੇ ਲੋਕਾ। ਬੁਰੀਆਂ ਕੋਲ ਨ ਬਹੁ ਵੇ। ਤੀਰਾਂ ਤੇ ਤਲਵਾਰਾਂ ਕੋਲੋਂ, ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ।1।ਰਹਾਉ। ਲਡਿ ਸੱਜਣ ਪਰਦੇਸ ਸਿਧਾਣੇ, ਅਸੀਂ ਵਿਦਿਆ ਕਰ ਕੇ ਮੁੜੀਆਂ ਵੇ ਲੋਕਾ।1। ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ, ਅਸੀਂ ਸਿਆਲਾਂ ਦੀਆਂ ਕੁੜੀਆਂ ਵੇ ਲੋਕਾ।2। ਸਾਝ ਪਾਤਿ ਕਾਹੂੰ ਸੋਂ ਨਾਹੀਂ, ਸਾਂਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ।3। ਜਿਨ੍ਹਾਂ ਸਾਂਈਂ ਦਾ ਨਾਉਂ ਨ ਲੀਤਾ, ਓੜਕ ਨੂੰ ਉਹ ਝੁਰੀਆਂ ਵੇ ਲੋਕਾ।4। ਕਹੈ ਹੁਸੈਨ ਫ਼ਕੀਰ ਸਾਂਈਂ ਦਾ, ਸਾਹਿਬੁ ਸਿਉਂ ਅਸੀਂ ਜੁੜੀਆਂ ਵੇ ਲੋਕਾ।5। بریاں بریاں بریاں وے، اسیں بریاں وے لوکا ۔</description>
Mere Sahiba Main Teri Ho Mukki Aan
      <description>**ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ ।ਰਹਾਉ । ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ, ਹਰਿ ਗਲੋਂ ਮੈਂ ਚੁਕੀ ਆਂ ।1। ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ, ਬਖਸਿ ਕਰੇਂ ਤਾਂ ਮੈਂ ਛੁਟੀ ਆਂ ।2। ਜਿਉਂ ਭਾਵੇ ਤਿਉਂ ਰਾਖ ਪਿਆਰਿਆ, ਦਾਵਣ ਤੇਰੇ ਮੈਂ ਲੁਕੀ ਆਂ ।3। ਜੇ ਤੂੰ ਨਜ਼ਰ ਮਿਹਰ ਦੀ ਪਾਵੇਂ, ਚੜ੍ਹਿ ਚਉਬਾਰੇ ਮੈਂ ਸੁੱਤੀ ਆਂ ।4। ਕਹੈ ਹੁਸੈਨ ਫ਼ਕੀਰ ਸਾਈਂ ਦਾ, ਦਰ ਤੇਰੇ ਦੀ ਮੈਂ ਕੁੱਤੀ ਆਂ ।5।** **میرے صاحبہ میں تیری ہو مکی آں ۔رہاؤ ۔</description>
Bhun De Fakiran De Daane
      <description>**ਭੁੰਨ ਦੇ ਫ਼ਕੀਰਾਂ ਦੇ ਦਾਣੇ ਨੀ ਤੈਨੂੰ ਤਰਸ ਨਾਂ ਆਵੇ ਪਿੱਛੇ ਆਇਆਂ ਨੂੰ ਭੁੰਨ ਭੁੰਨ ਦੇਨੀ ਏਂ ਖੜੇ ਨੀ ਫ਼ਕੀਰ ਨਿਮਾਣੇ ਲੋਕਾਂ ਦੇ ਭੁੰਨਨੀ ਏਂ ਕਣਕ ਤੇ ਛੋਲੇ ਫ਼ੱਕਰਾਂ ਦੇ ਜੌਂ ਨੀਂ ਪੁਰਾਣੇ ਕਹੇ ਹੁਸੈਨ ਫ਼ਕੀਰ ਸਾਈਂ ਦਾ ਜੰਗਲ ਜਾਏ ਸਮਾਣੇ** **کھن دے فقیراں دے دانے نی تینوں ترس نہ آوے
پچھے آیاں نوں بھن بھن دینی ایں کھڑے نی فقیر نمانے
لوکاں دے بھننی ایں کنک تے چھولے فقراں دے جوں نیں پرانے</description>
Jeti Jeti Dunia Teri Ram Ji
      <description>ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ ।ਰਹਾਉ।
ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇ-ਮਿਨਤੀ ਦੇਈਂ ਰੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਗਿਆਨ ਦੇਈਂ ਧਿਆਨ ਦੇਈਂ,</description>
AsaN Talab Sayeen De Naam Di
      <description>ਚੋਰ ਕਰਨ ਨਿੱਤ ਚੋਰੀਆਂ,
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਂਈਂ ਦੇ ਨਾਮੁ ਦੀ ।1।ਰਹਾਉ।
ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ,
ਮਿਹਰਾਂ ਨੂੰ ਪਿੰਡ ਗਰਾਂਵ ਦੀ ।1।
ਅਸਾਂ ਤਲਬ ਸਾਂਈਂ ਦੇ ਨਾਮੁ ਦੀ
ਇਕੁ ਬਾਜੀ ਪਾਈ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡ ਖੇਡ ਘਰਿ ਆਂਵਦੀ ।2।
ਅਸਾਂ ਤਲਬ ਸਾਂਈਂ ਦੇ ਨਾਮੁ ਦੀ
ਲੋਕ ਕਰਨ ਲੜਾਈਆਂ,
ਸਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖ਼ਾਕ ਸਮਾਂਵਦੀ ।3।</description>
Maye ni main keehnu aakhan
      <description>Andhryali Ragini, Baghl (Arki), circa 1700
ਮਾਏਂ ਨੀਂ ਮੈਂ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ ।1।ਰਹਾਉ।
ਧੂੰਆਂ ਧੁਖੇ ਮੇਰੇ ਮੁਰਸ਼ਦਿ ਵਾਲਾ,
ਜਾਂ ਫੋਲਾਂ ਤਾਂ ਲਾਲ ।1।
ਮਾਏਂ ਨੀਂ ਮੈਂ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ
ਸੂਲਾਂ ਮਾਰ ਦਿਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ ।2।
ਮਾਏਂ ਨੀਂ ਮੈਂ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ
ਦੁਖਾਂ ਦੀ ਰੋਟੀ ਸੂਲਾਂ ਦਾ ਸਾਲਣੁ,
ਆਹੀਂ ਦਾ ਬਾਲਣੁ ਬਾਲਿ ।3।
ਮਾਏਂ ਨੀਂ ਮੈਂ ਕੈਨੂੰ ਆਖਾਂ,</description>
Jhumai Jhum khel lai manjh vehde
      <description>ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ।1।ਰਹਾਉ।
ਵੇਹੜੇ ਦੇ ਵਿਚ ਨਦੀਆਂ ਵਗਣਿ,
ਬੇੜੇ ਲੱਖ ਹਜ਼ਾਰ,
ਕੇਤੀ ਇਸ ਵਿਚ ਡੁੱਬਦੀ ਡਿੱਠੀ,
ਕੇਤੀ ਲੰਘੀ ਪਾਰਿ।1।
ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ
ਇਸ ਵੇਹੜੇ ਦੇ ਨੌਂ ਦਰਵਾਜ਼ੇ,
ਦਸਵੇਂ ਕੁਲਫ਼ ਚੜ੍ਹਾਈ,
ਤਿਸੁ ਦਰਵਾਜ਼ੇ ਦੀ ਮਹਿਰਮੁ ਨਾਹੀਂ,
ਜਿਤੁ ਸਹੁ ਆਵਹਿ ਜਾਈ।2।
ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ
ਵੇਹੜੇ ਦੇ ਵਿਚਿ ਆਲਾ ਸੋਹੇ,</description>
Mitran Di Mijmani Khatar
      <description>ਮਿੱਤਰਾਂ ਦੀ ਮਿਜਮਾਨੀਂ ਖ਼ਾਤਰ
ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ ।1।ਰਹਾਉ।
ਕੱਢਿ ਕਲੇਜਾ ਕੀਤਮ ਬੇਰੇ,
ਸੋ ਭੀ ਲਾਇਕ ਨਾਹੀਂ ਤੇਰੇ,
ਹੋਰ ਤਉਫ਼ੀਕੁ ਨਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ ।1।
ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ
ਮਿੱਤਰਾਂ ਲਿਖ ਕਿਤਾਬਤ ਭੇਜੀ,
ਲੱਗਾ ਬਾਣ ਫਿਰਾਂ ਤੜਫੇਂਦੀ,
ਤਨ ਵਿਚਿ ਤਾਕਤ ਰਹੀ ਨ ਮੂਲੇ,
ਰੋ ਰੋ ਹਰਫ਼ ਪਛਾਣੀਦਾ ।2।
ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ</description>
Charkha Mera Ranglarha Rang Laal
      <description>Ragini. A lady at her spinning- wheel turns to her attendant. Devangari script. Bilaspur Style. 1690-1700 Punjab Hills, India
ਚਰਖਾ ਮੇਰਾ ਰੰਗਲੜਾ ਰੰਗ ਲਾਲੁ
।ਰਹਾਉ।
ਜੇਵਡੁ ਚਰਖਾ ਤੇਵਡੁ ਮੁੰਨੇ,
ਆਵਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆ ਹਾਲੁ ।1।
ਚਰਖਾ ਮੇਰਾ ਰੰਗਲੜਾ ਰੰਗ ਲਾਲ
ਜੇਵਡੁ ਚਰਖਾ ਤੇਵਡੁ ਘੁਮਾਇਣ,
ਸਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆ ਹਾਲ ਵੰਡਾਇਣ,
ਹੁਣ ਕਾਈ ਨ ਚਲਦੀ ਨਾਲੁ ।2।
ਚਰਖਾ ਮੇਰਾ ਰੰਗਲੜਾ ਰੰਗ ਲਾਲ</description>
Keeti HaaN Ishq Ateran
      <description>ਕੀਤੀ ਹਾਂ ਇਸ਼ਕ ਅਟੇਰਨ ਸਈਓ
ਕੀਤੀ ਹਾਂ ਇਸ਼ਕ ਅਟੇਰਨ
|ਰਹਾਓ|
ਆਤਨ ਬੈਠੀ ਬਹਿਣ ਨਾ ਸੁਝਦਾ
ਰਹਿ ਗਿਆ ਚਰਖਾ ਫੇਰਨ |1|
ਦੁੱਖਾਂ ਦੀ ਰੋਟੀ ਸੂਲ਼ਾਂ ਦਾ ਸਾਲਨ
ਬਿਰਹੀਂ ਪਾਇਆ ਪੈਰਨ |2|
ਜਿਨ ਲੱਗੀਆਂ ਸੋ ਮੂਲ ਨਾ ਮੁੜੀਆਂ
ਮੁਸ਼ਕਲ ਹੋਇਆ ਫੇਰਨ |3|
ਕਹੈ ਹੁਸੈਨ ਫਕੀਰ ਸਾਈਂ ਦਾ
ਵਿਸਰ ਗਿਆ ਮੈਂ ਤੇਰਨ |4|
कीती हां इशक् अटेरन् सईओ
कीती हां इशक् अटेरन्
|रहाओ|
आतन् बैठी बहिण् ना सुझदा
रहि गिआ चरखा फेरन् |1|</description>
Uth hun dhol mana
      <description>ਆਖ਼ਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ
ਰਹਾਉ।
ਸੂਹੇ ਸਾਵੇ ਲਾਲ ਬਾਣੇ,
ਕਰਿ ਲੈ ਕੁੜੀਏ ਮਨ ਦੇ ਭਾਣੇ,
ਇਕੁ ਘੜੀ ਸ਼ਹੁ ਮੂਲ ਨ ਭਾਣੇ,
ਜਾਸਨਿ ਰੰਗ ਵਟਾਇ।1।
ਕਿਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ,
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ।2।
ਕਿਥੇ ਨੀ ਤੇਰੇ ਤੁਰਕੀ ਤਾਜ਼ੀ,
ਸਾਂਈਂ ਬਿਨੁ ਸਭ ਕੂੜੀ ਬਾਜ਼ੀ,
ਕਿਥੇ ਨੀ ਤੇਰਾ ਸੁਇਨਾ ਰੁਪਾ,
ਹੋਏ ਖ਼ਾਕ ਸੁਆਹਿ।3।</description>
Sajjna Asan MorioN Langh Payia Se
      <description>Kucha Pirsherazi Inside Mori Gate. Woodcut. Mehboob Ali
ਸੱਜਣਾ, ਅਸਾਂ ਮੋਰੀਓਂ ਲੰਘ ਪਇਆ ਸੇ ।
ਭਲਾ ਹੋਇਆ ਗੁੜ ਮੱਖੀਆਂ ਖਾਧਾ,
ਅਸੀਂ ਭਿਣ ਭਿਣਾਟੋਂ ਛੁਟਿਆ ਸੇ
।ਰਹਾਉ।
ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆ ਸੇ
।1।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟੱਪਣ ਟੱਪ ਨਿਕਲਿਆ ਸੇ
।2।
सज्जणा, असीं मोरीयों लंघ पया से ।
भला होया गुड़ मक्खियां खाधा,
असीं भिन भिणाटों छुट्या से
।रहाउ।
ढंड पुरानी कुत्त्यां लक्की,</description>
Ainve Gujri Raat
      <description>ਐਂਵੇ ਗੁਜਰੀ ਰਾਤਿ,
ਖੇਡਣਿ ਨਾ ਥੀਆ ।ਰਹਾਉ।
ਸਭੇ ਜਾਤੀ ਵੱਡੀਆਂ,
ਨਿਆਣੀ ਫ਼ਕੀਰਾਂ ਦੀ ਜਾਤਿ ।1।
ਖੇਡਿ ਘਿੰਨੋ ਖਿਡਾਇ ਘਿੰਨੋ,
ਥੀ ਗਈ ਪਰਭਾਤਿ ।2।
ਖੜਾ ਪੁਕਾਰੇ ਪਾਤਣੀ
ਬੇੜਾ ਕਪਰ ਵਾਤ ।3।
ਸ਼ਾਹ ਹੁਸੈਨ ਦੀ ਆਜਜ਼ੀ,
ਕਾਛ (ਕਾਫ਼) ਕੁਹਾੜੇ ਵਾਤਿ ।4।
एंवैं गुजरी राति,
खेडनि ना थिया ।रहाउ।
सभे जाती वड्डियां,
निआनी फ़कीरां दी जाति ।1।
खेडि घिन्नो खिडाय घिन्नो,
थी गई परभाति ।2।
खड़ा पुकारे पातणी
बेड़ा कपर वात ।3।</description>
Dil Dardan Keeti Poori Ni
      <description>ਦਿਲ ਦਰਦਾਂ ਕੀਤੀ ਪੂਰੀ,
ਦਿਲ ਦਰਦਾਂ ਕੀਤੀ ਪੂਰੀ ।ਰਹਾਉ।
ਲਖਿ ਕਰੋੜ ਜਿਹਨਾਂ ਦੇ ਜੜਿਆ,
ਸੋ ਭੀ ਝੂਰੀ ਝੂਰੀ ।1।
ਭੱਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਭੂਰੀ ।2।
ਸਾਧਿ ਸੰਗਤਿ ਦੇ ਓਲ੍ਹੇ ਰਹਿੰਦੇ,
ਬੁੱਧ ਤਿਨਾਂ ਦੀ ਸੂਰੀ ।3।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖ਼ਲਕਤ ਗਈ ਅਧੂਰੀ ।4।
दिल दरदां कीती पूरी,
दिल दरदां कीती पूरी ।रहाउ।
लखि करोड़ जेहनां दे जड़्या,
सो भी झूरी झूरी ।1।
भट्ठि पई तेरी चिट्टी चादर,</description>
Ni Sayio Asan Naina de Aakhe Lagge
      <description>ਨੀ ਸਈਓ ਅਸਾਂ ਨੈਣਾਂ ਦੇ ਆਖੇ ਲੱਗੇ ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੇ ਕਹੀਂ ਨ ਜਾਂਦੇ ਠੱਗੇ ।ਰਹਾਉ ।
ਕਾਲੇ ਪਟ ਨ ਚੜ੍ਹੈ ਸਫੈਦੀ,
ਕਾਗੁ ਨ ਥੀਂਦੇ ਬੱਗੇ ।1।
ਸ਼ਾਹ ਹੁਸੈਨ ਸ਼ਹਾਦਤ ਪਾਇਨ,
ਜੋ ਮਰਨ ਮਿੱਤਰਾਂ ਦੇ ਅੱਗੇ ।2।
नी सईयो असां नैणां दे आखे लग्गे ।
जिन्हां पाक निगाहां होईआं,
से कहीं न जांदे ठग्गे ।रहाउ ।
काले पट न चढ़ै सफैदी,
कागु न थींदे बग्गे ।1।
शाह हुसैन शहादत पायन,</description>