Lal Singh Dil on Jasdeep Singh
    <language>en</language>
ਜਾ ਰਿਹਾ ਏ ਲੰਮਾ ਲਾਰਾ
      <description>ਸ਼ਾਮ ਦਾ ਰੰਗ     ਸ਼ਾਮ ਦਾ ਰੰਗ ਫਿਰ ਪੁਰਾਣਾ ਹੈ ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ ਜਾ ਰਹੀ ਝੀਲ ਕੋਈ ਦਫਤਰੋਂ ਨੌਕਰੀ ਤੋਂ ਲੈ ਜਵਾਬ ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ
ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ
ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ ਸ਼ਾਮ ਦਾ ਰੰਗ ਫਿਰ ਪੁਰਾਣਾ ਹੈ</description>
ਇਹ ਗੀਤ ਨਹੀਂ ਮਰਦੇ: ਲਾਲ ਸਿੰਘ ਦਿਲ /  These Songs Do Not Die: Lal Singh Dil
      <description>ਨਾਚ
Dance
When the laborer woman Roasts her heart on the tawa The moon laughs from behind the tree The father amuses the younger one Making music with bowl and plate The older one tinkles the bells Tied to his waist And he dances These songs do not die nor either the dance in the heart … ◊</description>
ਜੋ ਲੜਨਾ ਨਹੀਂ ਚਾਹੁੰਦੇ/Those who do not want to fight
      <description>ਜੋ ਲੜਨਾ ਨਹੀਂ ਜਾਣਦੇ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ Read its English transliteration
Those who do not know how to fight Those who do not want to fight They are turned into slaves
Source: Lal Singh Dil is eminent punjabi poet. At university, he turned activist and joined the far left Naxalite movement. He ran a tea-stall in his later life. He died on 15th august 2007.</description>
ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ - ਲਾਲ  ਸਿੰਘ ਦਿਲ
      <description>ਪਿਘਲਦੀ ਚਾਂਦੀ ਵਹੇ ਪਾਣੀ ਨਹੀਂ | ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ | ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ | ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |
ਮਾਂ ਭੂਮੀ / Motherland
      <description>ਪਿਆਰ ਦਾ ਵੀ ਕੋਈ ਕਾਰਨ ਹੁੰਦੈ ? ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ? ਸੱਚ ਦਾ ਹੋਵੇ ਨਾ ਹੋਵੇ ਕੋਈ ਝੂਠ ਕਦੇ ਬੇਮਕਸਦ ਨਹੀਂ ਹੁੰਦਾ ! ਤੇਰੇ ਨੀਲੇ ਪਰਬਤਾਂ ਕਰਕੇ ਨਹੀਂ ਨਾ ਨੀਲੇ ਪਾਣੀਆਂ ਲਈ ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ ਗੇਹੜੇ-ਰੰਗੇ ਵੀ ਹੁੰਦੇ ਤਦ ਵੀ ਮੈਂ ਤੈਨੂੰ ਪਿਆਰ ਕਰਦਾ ਇਹ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਤਾਂ ਨਹੀਂ ਭਾਵੇਂ ਨਹੀਂ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਝੂਠ ਕਦੇ ਬੇਮਕਸਦ ਨਹੀਂ ਹੁੰਦਾ ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ ਸੋਨੇ ਦੀ ਚਿੜੀ ਕਹਿੰਦੇ ਹਨ |</description>