Harpreet Singh on Jasdeep Singh
ਕਲਾਮ ਨੂੰ/ to the poem
      <description>ਬਹੁਤ ਸੁਖਾਲਾ ਹੈਂ ਤੂੰ, ਐ ਕਲਾਮ ਜੇ ਤੈਨੂੰ ਲਿਖਣਾ ਪੈ ਜਾਵੇ ਸਭ ਲਈ, ਬਹੁਤ ਸੁਖਾਲਾ ਹੈ ਤੂੰ, ਸਾਂਝਾ ਜਿਹਾ ਜੇ ਤੈਨੂੰ ਕੋਈ ਇਨਸਾਨ ਲਿਖੇ; ਪਰ ਮੈ ਇਨਸਾਨ ਨਹੀਂ ਨਾ ਮੈਂ ਰਹਿੰਦਾ ਹਾਂ ਇਨਸਾਨਾਂ ਵਿੱਚ, ਨਾ ਮੇਰਾ ਪਰਿਵਾਰ, ਨਾ ਮੇਰੇ ਮਿੱਤਰ ਓਹ ਵੀ ਇਨਸਾਨ ਨਹੀਂ; ਇਨਸਾਨ ਕੀ ਹੁੰਦਾ ਹੈ, ਐ ਕਲਾਮ? ਕੀ ਇਹ ਸਿਰਫ ਉਦੋਂ ਬਣਦਾ ਹੈ ਜਦੋਂ ਤੈਨੂੰ ਲਿਖਣਾ ਪਵੇ; ਐ ਝੂਠੇ ਕਲਾਮ ਤੇਰਾ ਕੋਈ ਧਰਮ ਕਿਉਂ ਨਹੀਂ? ਤੇਰਾ ਆਲਾ-ਦੁਆਲਾ, ਤੇਰੇ ਸ਼ਕੇ ਸੰਬੰਧੀ ਤੇ ਤੈਨੂੰ ਰਚਣ ਵਾਲੇ ਸਭ ਤਾਂ ਪੂਜਦੇ ਹਨ ਬੁੱਤਾਂ ਨੂੰ, ਝੁੱਕਦੇ ਹਨ ਹੱਥ ਖੋਲ੍ਹ ਕੇ, ਸਿਰ ਢਕਦੇ ਹਨ; ਫਿਰ ਤੈਨੂੰ ਕਿਉਂ ਲਿਖਦੇ ਹਨ ਪਲ੍ਹ ਦੋ ਪਲ੍ਹ ਲਈ ਐ ਇਨਸਾਨੀ ਕਲਾਮ;</description>
ਯਤਨ / effort
      <description>ਹਰ ਕੋਈ ਇਵੇਂ ਕਰਦਾ ਹੈ, ਦੌੜਾਕ ਮੇਖਾਂ ਪਰਖਦਾ ਹੈ, ਕਾਰੀਗਰ ਸੰਦ ਬਦਲਦਾ ਹੈ, ਕਿਸਾਨ ਦੁਵਾਰਾ ਬੀਜਦਾ ਹੈ, ਮਜ਼ਦੂਰ ਨਵੀਂ ਸੜਕ ਫੜਦਾ ਹੈ, ਮੈਂ ਵੀ ਅਭਿਆਸ ਕਰਾਂਗਾ, ਅੱਜ ਹਾਰ ਦਾ ਦਿਨ ਸੀ, ਕੱਲ ਜਿੱਤ ਲਈ ਸਾਜਰੇ ਉੱਠਾਂਗਾਂ; Read it in Roman Script
everyone does like that athlete checks the spikes smith changes the tools peasant sows again labourer starts working on a new road i will also practice the same it was a day of loss i will rise up early for a win tomorrow</description>
ਆਜ਼ਾਦੀ ਦਾ ਡਰਾਮਾ/Freedom Show
      <description>ਝੰਡੇ ਦੇ ਡੰਡੇ ਦੀ ਨੋਕ ਦੇਖੋ, ਨੋਕ ਦੀ ਧਾਰ ਦੇਖੋ, ਮੰਤਰੀ ਦੇ ਪੈਰ ਦੀ ਜੁੱਤੀ ਵੇਖੋ, ਜੁੱਤੀ ਦੀ ਚਾਲ ਵੇਖੋ, ਦੇਸ਼ ਦੇ ਸਾਫ-ਸੁਥਰੇ ਕਪੜਿਆਂ ਵਿੱਚ ਝੜਦੇ ਤਿੰਨ ਰੰਗਾਂ ਤੋਂ ਪਹਿਲਾਂ ਆਪਣੀਆਂ ਜੇਬਾਂ ਉੱਤੇ ਹੱਥ ਰੱਖੋ, ਤੇ ਧੁੰਦਲੇ ਹੋਏ ਦਿਲ ਦੇ ਕਬੂਤਰਾਂ ਨੂੰ ਅਜ਼ਾਦ ਵੇਖੋ, ਬੁਲਾਰੇ ਦੇ ਜਬਾੜੇ ਵਿਚੋਂ ਉਗਲੀ ਦੇਸ਼ ਭਗਤੀ ਦੀ ਲਿਹਾਜ ਰੱਖੋ, ਤੇ ਬਰੂਦ ਦੀਆਂ ਪੌੜੀਆਂ ਤੋਂ ਭਵਿੱਖ ਦੀ ਤਰੱਕੀ ਕਰਦੇ ਵਿਚਾਰ ਸੁਣੋ, ਹਵਾ ਵਿੱਚ ਲਹਿਰਾਉਂਦੇ ਝੰਡੇ ਨੂੰ ਸਲਾਮ ਕਹੋ, ਤੇ ਪਹਿਰਾ ਲੱਗਣ ਤੋਂ ਪਹਿਲਾਂ-ਪਹਿਲ ਘਰਾਂ ਨੂੰ ਵਾਪਸੀ ਕਰੋ</description>
ਸਾਨੂੰ ਸਨਮਾਨਿਤ  ਕਰੋ - ਹਰਪ੍ਰੀਤ
      <description>ਪਹਿਲਾਂ ਤਾਂ ਅਸੀਂ ਸਰਕਾਰੀ ਚਿੜੀਆ-ਘਰ ਦੇ ਪੜੇ ਹੁੰਨੇ ਹਾਂ, ਤੇ ਮਿੰਨੀ ਬੱਸਾਂ ਪਿੱਛੇ ਲਮਕਦੇ-ਝੂਲਦੇ ਸ਼ਹਿਰਾਂ-ਕਾਲਜਾਂ ਤੱਕ ਪਹੁੰਚਦੇ ਹਾਂ;
ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ ਡਿਗਰੀਆਂ ਬਣਾ ਰਹੇ ਹੁੰਦੇ ਹਾਂ, ਤੇ ਸਾਡਾ ਭੋਲਾ ਪਿਉ ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ ਰਾਸ਼ਨ-ਕਾਰਡ ਪਾਈਂ ਕਚਿਹਰੀਆਂ ਦੀ ਦਾਣਾਮੰਡੀ ਵਿੱਚ ਘੁੰਮ ਰਿਹਾ ਹੁੰਦਾ ਹੈ;
ਫਿਰ ਅਸੀਂ ਹਰ ਮਹੀਨੇ ਆਪਣੀ ਡਿਗਰੀ ਤੇ ਨਵਾਂ ਕਵਰ ਚੜਾਉਂਦੇ ਹਾਂ ਤੇ ਭਰਤੀ ਦੀਆਂ ਲੰਬੀਆਂ ਕਤਾਰਾਂ ਵਿੱਚ ਖੜੇ ਭਰਤੀ ਦਾ ਫਾਰਮ ਖਰੀਦਦੇ ਹਾਂ, ਨਤੀਜਾ ਪਹਿਲਾਂ ਹੀ ਤਹਿ ਹੁੰਦਾ ਹੈ ਤੇ ਅਸੀਂ ਐਵੇਂ ਹੀ ਸੂਟ-ਬੂਟ ਵਿੱਚ ਸਜੇ ਹੋਕੇ ਦੀ ਉਡੀਕ ਵਿੱਚ ਆਪਣੀ ਆਖਰੀ ਬੱਸ ਵੀ ਲੰਘਾ ਲੈਂਦੇ ਹਾਂ;</description>