Bulle Shah on Jasdeep Singh
    <language>en</language>
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ / Stay silent to survive
      <description>**ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ **
ਸੱਚ ਸੁਣਕੇ ਲੋਕ ਨਾਂ ਸਹਿੰਦੇ ਨੇ, ਸੱਚ ਆਖਿਆ ਤੇ ਗੱਲ ਪੈਂਦੇ ਨੇ ਫਿਰ ਸੱਚੇ ਪਾਸ ਨਾਂ ਬਹਿੰਦੇ ਨੇ, ਸੱਚ ਮਿੱਠਾ ਆਸ਼ਿਕ ਪਿਆਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ
ਸੱਚ ਸ਼ਰਾ ਕਰੇ ਬਰਬਾਦੀ ਏ, ਸੱਚ ਆਸ਼ਿਕ ਦੇ ਘਰ ਸ਼ਾਦੀ ਏ ਸੱਚ ਕਰਦਾ ਨਵੀਂ ਆਬਾਦੀ ਏ, ਜਿਹਾ ਸ਼ਰਾ ਤਰੀਕਤ ਹਾਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ
ਚੁੱਪ ਆਸ਼ਿਕ ਤੋਂ ਨਾਂ ਹੁੰਦੀ ਏ, ਜਿਸ ਆਈ ਸੱਚ ਸੁਗੰਧੀ ਏ ਜਿਸ ਮਾਹਲ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ</description>
ਬਾਬਾ ਬੁੱਲੇ ਸ਼ਾਹ-ਕਲਾਮ ...
      <description>(ਤੇਰੇ ਅੰਦਰੋਂ ਮੈਲ ਨਾ ਜਾਵੇ ,ਨੀ ਤੀਰਥਾਂ ਤੇ ਜਾਣ ਵਾਲੀਏ-ਇੱਕ ਪੰਜਾਬੀ ਗੀਤ)
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ</description>