Beloved on Jasdeep Singh
Rahiye Naal Sajjan De Rahiye
ਲੱਖ ਲੱਖ ਬਦੀਆਂ ਤੇ ਸਉ ਤਾਹਨੇ, ਸਭੋ ਸਿਰ ਤੇ ਸਹੀਏ ਵੋ ।2।
ਤੋੜੇ ਸਿਰ ਵੰਞੇ ਧੜ ਨਾਲੋਂ, ਤਾਂ ਭੀ ਹਾਲ ਨ ਕਹੀਏ ਵੋ ।3।
ਸੁਖ਼ਨ ਜਿਨ੍ਹਾਂ ਦਾ ਹੋਵੈ ਦਾਰੂ, ਹਾਲ ਉਥਾਈਂ ਕਹੀਏ ਵੋ ।4।
ਚੰਦਨ ਰੁਖ ਲਗਾ ਵਿਚ ਵੇਹੜੇ, ਜੋਰ ਧਿਙਾਣੇ ਖਹੀਏ ਵੋ ।5।
ਕਹੈ ਹੁਸੈਨ ਫ਼ਕੀਰ ਸਾਈਂ ਦਾ, ਜੀਵੰਦਿਆਂ ਮਰ ਰਹੀਏ ਵੋ ।6।
Thohdi Reh Gayi Raatri
2 ਧੰਨ ਸੋਈ ਸੁਹਾਗਣੀ, ਜਿਨ ਪੀਆ ਗਲਿ ਬਾਹੀਂ ।ਰਹਾਉ।
3 ਇਕ ਅੰਨ੍ਹੇਰੀ ਕੋਠੜੀ, ਦੂਜਾ ਦੀਵਾ ਨ ਬਾਤੀ ।
4 ਬਾਂਹੁ ਪਕੜਿ ਜਮੁ ਲੈ ਚਲੇ, ਕੋਈ ਸੰਗਿ ਨ ਸਾਥੀ ।1।
5 ਸੁਤੀ ਰਹੀ ਕੁਲਖਣੀ, ਜਾਗੀ ਵਡਿ ਭਾਗੀ ।
6 ਜਾਗਨਿ ਕੀ ਬਿਧਿ ਸੋ ਲਹੈ, ਜਿਸ ਅੰਤਰ ਲਾਗੀ ।2।
7 ਕਹੈ ਹੁਸੈਨ ਸਹੇਲੀਓ, ਸਹੁ ਕਿਤ ਬਿਧਿ ਪਈਐ ।
Jhumai Jhum khel lai manjh vehde
ਜਪਦਿਆਂ ਨੂੰ ਹਰਿ ਨੇੜੇ।1।ਰਹਾਉ।
ਵੇਹੜੇ ਦੇ ਵਿਚ ਨਦੀਆਂ ਵਗਣਿ,
ਬੇੜੇ ਲੱਖ ਹਜ਼ਾਰ,
ਕੇਤੀ ਇਸ ਵਿਚ ਡੁੱਬਦੀ ਡਿੱਠੀ,
ਕੇਤੀ ਲੰਘੀ ਪਾਰਿ।1।
ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ
ਇਸ ਵੇਹੜੇ ਦੇ ਨੌਂ ਦਰਵਾਜ਼ੇ,
ਦਸਵੇਂ ਕੁਲਫ਼ ਚੜ੍ਹਾਈ,
ਤਿਸੁ ਦਰਵਾਜ਼ੇ ਦੀ ਮਹਿਰਮੁ ਨਾਹੀਂ,
ਜਿਤੁ ਸਹੁ ਆਵਹਿ ਜਾਈ।2।
ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ